Latest ਦੇਸ਼

ਭਾਰੀ ਮੀਂਹ ਤੇ ਹੜ੍ਹ ਨੇ ਜਨਜੀਵਨ ਕੀਤਾ ਤਹਿਸ-ਨਹਿਸ, 22 ਹਜ਼ਾਰ ਤੋਂ ਵੱਧ ਲੋਕ ਬੇਘਰ

ਮਲੇਸ਼ੀਆ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਵਿੱਚ ਭਾਰੀ ਮੀਂਹ ਤੇ ਹੜ੍ਹਾਂ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਮਲੇਸ਼ੀਆ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ 22,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਸ਼ੁੱਕਰਵਾਰ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਕਈ ਸ਼ਹਿਰੀ ਇਲਾਕਿਆਂ ‘ਚ ਪਾਣੀ ਭਰ ਗਿਆ ਹੈ। ਹੜ੍ਹਾਂ ਕਾਰਨ ਕਈ ਥਾਵਾਂ ‘ਤੇ ਸੜਕਾਂ ਟੁੱਟ ਗਈਆਂ ਹਨ, ਜਿਸ ਕਾਰਨ ਹਜ਼ਾਰਾਂ ਵਾਹਨ ਫਸੇ ਹੋਏ ਹਨ।

ਮਲੇਸ਼ੀਆ ਦੀ ਸਰਕਾਰੀ ਵੈਬਸਾਈਟ ‘ਤੇ ਦਰਜ ਕੀਤੇ ਗਏ ਅੰਕੜਿਆਂ ਅਨੁਸਾਰ ਅੱਠ ਰਾਜਾਂ ਤੇ ਪ੍ਰਦੇਸ਼ਾਂ ਦੇ ਲਗਪਗ 22,000 ਹੜ੍ਹ ਪੀੜਤਾਂ ਨੂੰ ਤਬਦੀਲ ਕੀਤਾ ਗਿਆ ਹੈ। ਜਿਨ੍ਹਾਂ ਵਿੱਚੋਂ 10,000 ਤੋਂ ਵੱਧ ਲੋਕ ਕੇਂਦਰੀ ਰਾਜ ਪਹਾਂਗ ਦੇ ਸਨ। ਦੇਸ਼ ਦੇ ਸਭ ਤੋਂ ਅਮੀਰ ਰਾਜ ਮੰਨੇ ਜਾਣ ਵਾਲੇ ਸੇਲਾਂਗੋਰ ਦੇ 5000 ਤੋਂ ਵੱਧ ਲੋਕ ਹੜ੍ਹਾਂ ਕਾਰਨ ਆਪਣੇ ਘਰ ਛੱਡ ਚੁੱਕੇ ਹਨ। ਸੇਲਾਂਗਰ ਦੇਸ਼ ਦੀ ਰਾਜਧਾਨੀ ਕੁਆਲਾਲੰਪੁਰ ਦੇ ਨੇੜੇ ਹੈ।

ਮਲੇਸ਼ੀਆ ਦੀ ਰਾਜਧਾਨੀ ਅਤੇ ਇਸ ਦੇ ਆਲੇ-ਦੁਆਲੇ ਦਰਜਨਾਂ ਸੜਕ ਮਾਰਗਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਬੰਦਰਗਾਹ ਵਾਲੇ ਸ਼ਹਿਰ ਕਲਾਂਗ ਲਈ ਰੇਲ ਸੇਵਾਵਾਂ ਨੂੰ ਫਿਲਹਾਲ ਮੁਅੱਤਲ ਕਰ ਦਿੱਤਾ ਗਿਆ ਹੈ। ਜਿੱਥੇ ਕੁਝ ਇਲਾਕਿਆਂ ‘ਚ ਮੀਂਹ ਦੀ ਰਫ਼ਤਾਰ ਮੱਠੀ ਹੋਈ ਹੈ, ਉੱਥੇ ਹੀ ਮੌਸਮ ਵਿਭਾਗ ਨੇ ਪਹਾਂਗ ਦੇ ਕੁਝ ਇਲਾਕਿਆਂ ‘ਚ ਬਾਰਿਸ਼ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ।

Leave a Comment

Your email address will not be published.

You may also like

Skip to toolbar