ਰਾਜ ਸਭਾ ‘ਚ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਨੇ ਸੱਤਾਧਾਰੀ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਤੁਹਾਡੇ ਲੋਕਾਂ ਦੇ ਬੁਰੇ ਦਿਨ ਬਹੁਤ ਜਲਦੀ ਆਉਣ ਵਾਲੇ ਹਨ। ਬੇਹੱਦ ਗੁੱਸੇ ‘ਚ ਨਜ਼ਰ ਆਈ ਜਯਾ ਬੱਚਨ ਨੇ ਕਿਹਾ, ”ਮੇਰੇ ‘ਤੇ ਨਿੱਜੀ ਤੌਰ ‘ਤੇ ਹਮਲਾ ਕੀਤਾ ਗਿਆ। ਮੈਂ ਤੁਹਾਨੂੰ ਸਰਾਪ ਦਿੰਦੀ ਹਾਂ ਕਿ ਤੁਹਾਡੇ ਲੋਕਾਂ ਦੇ ਬੁਰੇ ਦਿਨ ਆਉਣਗੇ। ਤੁਸੀਂ ਸਾਡਾ ਗਲਾ ਹੀ ਘੁੱਟ ਦਿਓ, ਤੁਸੀਂ ਲੋਕ ਚਲਾਓ। ਤੁਸੀਂ ਲੋਕ ਕੀ ਕਹਿ ਰਹੇ ਹੋ? ਜਯਾ ਬੱਚਨ ਨੇ ਵਿਰੋਧੀ ਧੀਰ ਦੇ ਨੇਤਾਵਾਂ ਨੂੰ ਕਿਹਾ ਕਿ ਤੁਸੀਂ ਕਿਸ ਅੱਗੇ ਬੀਨ ਵਜਾ ਰਹੇ ਹੋ। ਇਸ ਕਾਰਨ ਹੰਗਾਮਾ ਹੋਰ ਤੇਜ਼ ਹੋ ਗਿਆ। ਇਸ ਲਈ ਪ੍ਰਧਾਨਗੀ ਸਪੀਕਰ ਭੁਵਨੇਸ਼ਵਰ ਕਲਿਤਾ ਨੇ ਸਦਨ ਦੀ ਕਾਰਵਾਈ ਪੰਜ ਵਜੇ ਤੱਕ ਮੁਲਤਵੀ ਕਰ ਦਿੱਤੀ।
ਦੱਸ ਦੇਈਏ ਕਿ ਵਿਰੋਧੀ ਪਾਰਟੀਆਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਅਸਤੀਫੇ ਅਤੇ 12 ਸੰਸਦ ਮੈਂਬਰਾਂ ਦੀ ਮੁਅੱਤਲੀ ਵਾਪਸ ਲੈਣ ਦੀ ਮੰਗ ਕਰ ਰਹੀਆਂ ਹਨ। ਇਸ ਕਾਰਨ ਸਦਨ ਵਿੱਚ ਲਗਾਤਾਰ ਹੰਗਾਮਾ ਹੋ ਰਿਹਾ ਹੈ। ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਹੀ ਦਿਨ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਦੇ 12 ਮੈਂਬਰਾਂ ਨੂੰ ਮੌਨਸੂਨ ਸੈਸ਼ਨ ਦੌਰਾਨ ‘ਗਲਤ ਵਿਵਹਾਰ’ ਲਈ ਰਾਜ ਸਭਾ ਵਿੱਚ ਸੈਸ਼ਨ ਦੇ ਬਾਕੀ ਰਹਿੰਦੇ ਸੈਸ਼ਨ ਲਈ ਸਦਨ ਚੋਂ ਮੁਅੱਤਲ ਕਰ ਦਿੱਤਾ ਗਿਆ ਸੀ।