ਕੇਂਦਰ ਸਰਕਾਰ ਦੇ ਮੰਤਰਾਲਿਆਂ ਤੇ ਸੰਬੰਧਤ ਵਿਭਾਗਾਂ ‘ਚ ਸਰਕਾਰੀ ਨੌਕਰੀ ਦੀ ਇੱਛਾ ਰੱਖਣ ਵਾਲੇ ਅਤੇ ਐੱਸਐੱਸਸੀ ਸੀਜੀਐੱਲ ਪ੍ਰੀਖਿਆ 2021 ਦੀ ਤਿਆਰੀ ‘ਚ ਜੁਟੇ ਉਮੀਦਵਾਰਾਂ ਲਈ ਮਹੱਤਵਪੂਰਨ ਅਲਰਟ। ਕਰਮਚਾਰੀ ਚੋਣ ਕਮਿਸ਼ਨ (SSC) ਵੱਲੋਂ ਸੰਯੁਕਤ ਗ੍ਰੈਜੂਸ਼ਨ ਪੱਧਰੀ (CGL) ਪ੍ਰੀਖਿਆ 2021 ਦਾ ਨੋਟੀਫਿਕੇਸ਼ਨ ਕੱਲ੍ਹ ਯਾਨੀ 23 ਦਸੰਬਰ 2021 ਨੂੰ ਜਾਰੀ ਕੀਤਾ ਜਾਵੇਗਾ। ਕਮਿਸ਼ਨ ਵੱਲੋੰ ਸੀਜੀਐੱਲ ਐਗਜ਼ਾਮ 2021 ਨੋਟੀਫਿਕੇਸ਼ਨ ਨੂੰ ਅਧਿਕਾਰਤ ਵੈੱਬਸਾਈਟ ssc.nic.in ‘ਤੇ ਜਾਰੀ ਕੀਤਾ ਜਾਵੇਗਾ। ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ 2021 ਦੀ ਸੀਜੀਐੱਲ ਪ੍ਰੀਖਿਆ ਲਈ ਅਪਲਾਈ ਪ੍ਰਕਿਰਿਆ ਵੀ ਸ਼ੁਰੂ ਹੋ ਜਾਵੇਗੀ। ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰ ਕਮਿਸ਼ਨ ਦੀ ਵੈੱਬਸਾਈਟ ‘ਤੇ ਰਜਿਸਟ੍ਰੇਸ਼ਨ ਤੇ ਫਿਰ ਪ੍ਰਾਪਤ ਰਜਿਸਟ੍ਰੇਸ਼ਨ ਨੰਬਰ ਤੇ ਪਾਸਵਰਡ ਜ਼ਰੀਏ ਲੌਗ-ਇਨ ਕਰ ਕੇ ਐਪਲੀਕੇਸ਼ਨ ਸਬਮਿਟ ਕਰ ਸਕਣਗੇ। ਐੱਸਐੱਸਸੀ ਨੇ ਸੀਜੀਐੱਲ ਪ੍ਰੀਖਿਆ 2021 ਲਈ ਅਪਾਲਈ ਕਰਨ ਦੀ ਆਖਰੀ ਤਰੀਕ 23 ਜਨਵਰੀ 2022 ਨਿਰਧਾਰਤ ਕੀਤੀ ਹੈ।
ਐੱਸਐੱਸਸੀ ਸੀਜੀਐੱਲ ਪ੍ਰੀਖਿਆ 2021 ਲਈ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਿਸੇ ਹੋਰ ਉੱਚ ਵਿਦਿਅਕ ਅਦਾਰੇ ਤੋਂ ਕਿਸੇ ਵੀ ਵਿਸ਼ੇ ‘ਚ ਗ੍ਰੈਜੂਏਸ਼ਨ ਪਾਸ ਹੋਣਾ ਚਾਹੀਦਾ ਹੈ। ਨਾਲ ਹੀ, ਉਮੀਦਵਾਰਾਂ ਦੀ ਉਮਰ ਨਿਰਧਾਰਤ ਕਟ-ਆਫ ਡੇਟ ‘ਤੇ 30 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਹਾਲਾਂਕਿ ਰਾਖਵੇਂ ਵਰਗ ਦੇ ਉਮੀਦਵਾਰਾਂ ਦੀ ਵੱਧ ਤੋੰਵੱਧ ਉਮਰ ਹੱਦ ‘ਚ ਛੋਟ ਦਿੱਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਐੱਸਐੱਸਸੀ ਸੀਜੀਐੱਸ ਨੋਟੀਫਿਕੇਸ਼ਨ 2021 ਦੇਖੋ।