ਹਰਿਆਣਾ ਸਰਕਾਰ ਨੇ ਸ਼ਰਾਬ ਪੀਣ ਅਤੇ ਖਰੀਦਣ ਦੀ ਉਮਰ ਵਿੱਚ ਵੱਡਾ ਬਦਲਾਅ ਕੀਤਾ ਹੈ। ਸਰਕਾਰ ਵੱਲੋਂ ਬੁੱਧਵਾਰ ਨੂੰ ਜਾਰੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਹੁਣ ਸੂਬੇ ‘ਚ 21 ਸਾਲ ਦੇ ਨੌਜਵਾਨ ਵੀ ਵੀ ਸ਼ਰਾਬ ਖਰੀਦੇ ਕੇ ਪੀ ਸਕਣਗੇ। ਸਰਕਾਰ ਨੇ ‘ਹਰਿਆਣਾ ਆਬਕਾਰੀ (ਸੋਧ) ਬਿੱਲ, 2021’ ਪਾਸ ਕਰ ਦਿੱਤਾ। ਇਸ ਬਿੱਲ ਮੁਤਾਬਕ ਹੁਣ ਸੂਬੇ ਵਿੱਚ ਸ਼ਰਾਬ ਖਰੀਦਣ ਅਤੇ ਪੀਣ ਦੀ ਕਾਨੂੰਨੀ ਘੱਟੋ-ਘੱਟ ਉਮਰ 21 ਸਾਲ ਹੋ ਗਈ ਹੈ। ਇਸ ਤੋਂ ਪਹਿਲਾਂ ਸੂਬੇ ਵਿੱਚ 25 ਸਾਲ ਤੋਂ ਘੱਟ ਉਮਰ ਦਾ ਵਿਅਕਤੀ ਨਾ ਤਾਂ ਸ਼ਰਾਬ ਖਰੀਦ ਸਕਦਾ ਸੀ ਅਤੇ ਨਾ ਹੀ ਵੇਚ ਸਕਦਾ ਸੀ।
ਬਿੱਲ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਨੇ ਵੀ ਹਾਲ ਹੀ ਵਿੱਚ ਉਮਰ ਸੀਮਾ ਨੂੰ ਘਟਾ ਕੇ 21 ਸਾਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਅੱਜ ਦੇ ਯੁੱਗ ਦੀਆਂ ਸਮਾਜਿਕ-ਆਰਥਿਕ ਸਥਿਤੀਆਂ ਉਸ ਸਮੇਂ ਤੋਂ ਬਹੁਤ ਬਦਲ ਗਈਆਂ ਹਨ ਜਦੋਂ ਉਪਰੋਕਤ ਧਾਰਾਵਾਂ ਨੂੰ ਆਬਕਾਰੀ ਐਕਟ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ ਵਿਚ ਕਿਹਾ ਗਿਆ ਹੈ ਕਿ ਲੋਕ ਹੁਣ ਜ਼ਿਆਦਾ ਪੜ੍ਹੇ-ਲਿਖੇ ਹੋ ਗਏ ਹਨ ਅਤੇ ਜ਼ਿੰਮੇਵਾਰੀ ਨਾਲ ਸ਼ਰਾਬ ਦੀ ਦੁਰਵਰਤੋਂ ਬਾਰੇ ਤਰਕਸੰਗਤ ਫੈਸਲੇ ਵੀ ਲੈ ਸਕਦੇ ਹਨ।