ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਚੰਡੀਗਡ਼੍ਹ ਵਿਚ ਪੱਤਰਕਾਰ ਵਾਰਤਾ ਨੂੰ ਸੰਬੋਧਨ ਕਰ ਰਹੇ ਹਨ।ਬਿਕਰਮ ਮਜੀਠੀਆ ’ਤੇ ਐਫਆਈਆਰ ’ਤੇ ਬੋਲਦਿਆਂ ਕਿਹਾ ਕਿ ਇਹ ਮਾਮਲਾ ਸਿਆਸਤ ਤੋਂ ਪ੍ਰੇਰਿਤ ਨਹੀਂ ਹੈ ਤੇ ਇਸ ਪਿਛੇ ਨਾਂ ਹੀ ਕਾਂਗਰਸ ਹੈ। ਇਹ ਮਾਮਲਾ ਸਾਲ 2013 ਵਿਚ ਸਾਹਮਣੇ ਆਏ ਸਿੰਥੈਟਿਕ ਡਰੱਗ ਤਸਕਰੀ ਦੇ ਮਾਮਲੇ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਮੈਂ ਇਸ ਸਬੰਧੀ ਪੂਰੀ ਤਰ੍ਹਾਂ ਜਾਂਚ ਕਰਕੇ ਸਭ ਤੋਂ ਪਹਿਲਾਂ ਆਪਣੀ ਤਸੱਲੀ ਕੀਤੀ। ਫਿਰ ਐਕਸ਼ਨ ਲਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਇਕ ਐਸਟੀਐਫ ਬਣਾਈ ਗਈ ਸੀ, ਜਿਸ ਵਿਚ ਬਿਕਰਮ ਮਜੀਠੀਆ ਦਾ ਨਾਂ ਦਰਜ ਸੀ। ਦੋਸ਼ੀ ਜਗਦੀਸ਼ ਸਿੰਘ ਭੋਲਾ ਨੇ ਮਜੀਠੀਆ ਦਾ ਨਾਂ ਲਿਆ ਸੀ। ਈਡੀ ਨੇ ਵੀ ਮਜੀਠੀਆ ਤੋਂ ਪੁੱਛ ਗਿੱਛ ਕੀਤੀ ਸੀ।
ਮੁੱਖ ਮੰਤਰੀ ਨੇ ਮਜੀਠੀਆ ਮਾਮਲੇ ‘ਚ ‘ਆਪ’ ਆਗੂ ਅਰਵਿੰਦ ਕੇਜਰੀਵਾਲ ਨੂੰ ਵੀ ਘੇਰਿਆ। ਨੇ ਕਿਹਾ ਕਿ ਕੇਜਰੀਵਾਲ ਨੇ ਮਜੀਠੀਆ ਖਿਲਾਫ ਬਿਆਨ ਦੇ ਕੇ ਅਦਾਲਤ ‘ਚ ਮੁਆਫੀ ਮੰਗ ਲਈ ਹੈ। ਚੰਨੀ ਨੇ ਮੁਆਫੀਨਾਮਾ ਪੜ੍ਹ ਕੇ ਸੁਣਾਇਆ।