ਸਿਹਤ ਦੇਸ਼

ਫਰਵਰੀ ‘ਚ ਸਿਖਰ ‘ਤੇ ਹੋਏਗਾ ਕੋਰੋਨਾ ਦੀ ਤੀਜੀ ਲਹਿਰ ਦਾ ਕਹਿਰ!

ਦੇਸ਼ ਚ ਓਮੀਕਰੋਨ ਵੈਰੀਐਂਟ ਦੇ ਕੁੱਲ ਮਾਮਲਿਆਂ ਦੀ ਗਿਣਤੀ 358 ਹੋ ਗਈ ਹੈ। ਮਹਾਰਾਸ਼ਟਰ ਤੇ ਦਿੱਲੀ ਵਿੱਚ ਓਮੀਕਰੋਨ ਦੇ ਸਭ ਤੋਂ ਵੱਧ 88 ਤੇ 67 ਮਾਮਲੇ ਹਨ। ਅਜਿਹੇ ‘ਚ ਕੋਰੋਨਾ ਦੀ ਤੀਜੀ ਲਹਿਰ ਦਾ ਖਤਰਾ ਵਧਦਾ ਜਾ ਰਿਹਾ ਹੈ। ਇਸ ਦੇ ਨਾਲ ਹੀ, IIT ਕਾਨਪੁਰ (IIT-K) ਦੇ ਖੋਜਕਰਤਾਵਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਭਾਰਤ ਵਿੱਚ 3 ਫਰਵਰੀ 2022 ਤੱਕ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਸਿਖਰ ‘ਤੇ ਆ ਜਾਵੇਗੀ, ਕਿਉਂਕਿ ਨਵੇਂ ਕੋਰੋਨਾ ਓਮਾਈਕ੍ਰੋਨ ਵੇਰੀਐਂਟ ਦੇ ਮਾਮਲੇ ਵੱਧ ਰਹੇ ਹਨ।

ਔਨਲਾਈਨ ਪ੍ਰੀਪ੍ਰਿੰਟ ਹੈਲਥ ਸਰਵਰ MedRx ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ, “ਵਿਸ਼ਵ ਭਰ ਦੇ ਰੁਝਾਨਾਂ ਦੇ ਬਾਅਦ, ਇਸ ਪ੍ਰੋਜੈਕਟ ਰਿਪੋਰਟ ਵਿੱਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਭਾਰਤ ਵਿੱਚ ਤੀਜੀ ਲਹਿਰ ਦਸੰਬਰ ਦੇ ਅੱਧ ਵਿੱਚ ਸ਼ੁਰੂ ਹੋ ਸਕਦੀ ਹੈ ਤੇ ਫਰਵਰੀ ਦੇ ਸ਼ੁਰੂ ਵਿੱਚ ਸਿਖਰ ‘ਤੇ ਪਹੁੰਚ ਸਕਦੀ ਹੈ।” ਟੀਮ ਨੇ ਤੀਜੀ ਲਹਿਰ ਦਾ ਅੰਦਾਜ਼ਾ ਲਗਾਉਣ ਲਈ ਗੌਸੀਅਨ ਮਿਸ਼ਰਣ ਮਾਡਲ ਨਾਮਕ ਇੱਕ ਅੰਕੜਾ ਸੰਦ ਦੀ ਵਰਤੋਂ ਕੀਤੀ।

ਖੋਜ ਰਿਪੋਰਟ ਦੇਸ਼ ਵਿੱਚ ਸੰਭਾਵਿਤ ਤੀਜੀ ਲਹਿਰ ਦਾ ਅੰਦਾਜ਼ਾ ਲਗਾਉਣ ਲਈ ਭਾਰਤ ਵਿੱਚ ਪਹਿਲੀ ਤੇ ਦੂਜੀ ਲਹਿਰਾਂ ਤੇ ਕਈ ਦੇਸ਼ਾਂ ਵਿੱਚ ਓਮਿਕਰੋਨ ਦੇ ਮਾਮਲਿਆਂ ਵਿੱਚ ਮੌਜੂਦਾ ਵਾਧੇ ਦੇ ਅੰਕੜਿਆਂ ਦੀ ਵਰਤੋਂ ਕਰਦੀ ਹੈ। ਖੋਜਕਰਤਾਵਾਂ ਨੇ ਕਿਹਾ ਕਿ “ਅਧਿਐਨ ਦੇ ਅਨੁਸਾਰ, ਸ਼ੁਰੂਆਤੀ ਮਿਤੀ 30 ਜਨਵਰੀ 2020 ਤੋਂ 735 ਦਿਨਾਂ ਬਾਅਦ ਕੇਸਾਂ ਵਿੱਚ ਵਾਧਾ ਹੋਇਆ, ਜਦੋਂ ਭਾਰਤ ਵਿੱਚ ਕੋਰੋਨਾ ਦਾ ਆਪਣਾ ਪਹਿਲਾ ਅਧਿਕਾਰਤ ਕੇਸ ਸਾਹਮਣੇ ਆਇਆ। ਇਸ ਲਈ 15 ਦਸੰਬਰ 2021 ਦੇ ਆਸਪਾਸ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ। ਅਤੇ ਇਹ ਤੀਜੀ ਲਹਿਰ ਵੀਰਵਾਰ, 3 ਫਰਵਰੀ, 2022 ਨੂੰ ਸਿਖਰ ‘ਤੇ ਹੋਵੇਗਾ।”

Leave a Comment

Your email address will not be published.

You may also like

Skip to toolbar