ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਗਾਤਾਰ ਪੰਜਾਬ ਵਿਚ ਚੋਣ ਪ੍ਰਚਾਰ ਕਰ ਰਹੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਇਕ ਹੋਰ ਗਾਰੰਟੀ ਦਿੱਤੀ ਹੈ। ਗੁਰਦਾਸਪੁਰ ਵਿਚ ਰਮਨ ਬਹਿਲ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਪੰਜਾਬ ਨੂੰ ਇਕ ਸਖ਼ਤ, ਸਥਿਰ ਅਤੇ ਇਮਾਨਦਾਰ ਸਰਕਾਰ ਦਿੱਤੀ ਜਾਵੇਗੀ। ਜਿਸ ਵਿਚ ਹਰ ਆਦਮੀ ਸੁਰੱਖਿਅਤ ਮਹਿਸੂਸ ਕਰੇਗਾ। ਇਸ ਦੌਰਾਨ ਕੇਜਰੀਵਾਲ ਨੇ ਪੰਜਾਬ ਵਾਸੀਆਂ ਨੂੰ ਇਕ ਹੋਰ ਗਾਰੰਟੀ ਦਿੱਤੀ।
ਉਨ੍ਹਾਂ ਕਿਹਾ ਕਿ ਪੁਲਸ ’ਚ ਹੋਣ ਵਾਲੀਆਂ ਭਰਤੀਆਂ ਇਮਾਨਦਾਰੀ ਅਤੇ ਪਾਰਦਰਸ਼ੀ ਢੰਗ ਨਾਲ ਕੀਤੀਆ ਜਾਣਗੀਆਂ।
ਬੇਅਦਬੀ ਸਾਰੇ ਪੁਰਾਣੇ ਕਾਂਡ ਅਤੇ ਬੰਬ ਧਮਾਕਿਆਂ ਦੇ ਇਕ ਇਕ ਕਾਂਡ ਦੀ ਜਾਂਚ ਸਮਾਂ-ਬੱਧ ਤਰੀਕੇ ਨਾਲ ਕਰਵਾ ਕੇ ਇਸ ਦੇ ਪਿੱਛੇ ਬੈਠੇ ਮਾਸਟਰ ਮਾਈਂਡਾ ਨੂੰ ਜੇਲ ਵਿਚ ਭੇਜਿਆ ਜਾਵੇਗਾ।
ਸਰਹੱਦ ਦੇ ਇਕ-ਇਕ ਇੰਚ ਹਿੱਸੇ ਦੀ ਸੁਰੱਖਿਆ ਕੀਤੀ ਜਾਵੇਗੀ ਤਾਂ ਜੋ ਉਥੋਂ ਕੋਈ ਅੱਤਵਾਦੀ ਅਤੇ ਨਸ਼ਾ ਦੇ ਇਕ ਗ੍ਰਾਮ ਹਿੱਸਾ ਵੀ ਪੰਜਾਬ ਵਿਚ ਨਸ਼ਾ ਨਾ ਆ ਸਕੇ।
ਪਾਕਿਸਤਾਨ ਵਲੋਂ ਭੇਜੇ ਜਾਂਦੇ ਡਰੋਨਾਂ ਨੂੰ ਰੋਕਣ ਲਈ ਅਤਿ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ, ਜਿਸ ਨਾਲ ਡਰੋਨ ਡੇਗੇ ਜਾ ਸਕਣ।
ਜਿੰਨੇ ਵੀ ਗੁਰਦੁਆਰੇ, ਮੰਦਿਰ, ਮਸਜਿਦ ਚਰਚ, ਡੇਰੇ ਹਨ, ਦੀ ਸੁਰੱਖਿਆ ਕਰਨ ਲਈ ਵੱਖਰੇ ਤੌਰ ’ਤੇ ਪੁਲਸ ਫੋਰਸ ਬਣਾਈ ਜਾਵੇਗੀ ਤਾਂ ਜੋ ਬੇਅਦਬੀਆਂ ਵਰਗੀਆਂ ਘਟਨਾਵਾਂ ਨਾ ਵਾਪਰ ਸਕਣ।