ਸੂਬੇ ਭਰ ’ਚ ਸੋਮਵਾਰ ਨੂੰ ਦਿਨ ਦੇ ਤਾਪਮਾਨ ’ਚ ਹਲਕਾ ਸੁਧਾਰ ਹੋਇਆ ਹੈ ਪਰ ਠੰਢ ਬਰਕਰਾਰ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਮੰਗਲਵਾਰ ਨੂੰ ਮੁੜ ਬੱਦਲ ਛਾਏ ਰਹਿਣਗੇ ਤੇ ਕੁਝ ਸਥਾਨਾਂ ’ਤੇ ਹਲਕੀ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ। ਸੂਬੇ ਭਰ ’ਚ ਸੋਮਵਾਰ ਨੂੰ ਦਿਨ ’ਚ ਬਠਿੰਡਾ ਤੇ ਰਾਤ ਦੇ ਤਾਪਮਾਨ ’ਚ ਲੁਧਿਆਣਾ ਸਭ ਤੋਂ ਠੰਢਾ ਰਿਹਾ। ਬਠਿੰਡੇ ’ਚ ਦਿਨ ਦਾ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਹੇਠਾਂ ਖਿਸਕ ਕੇ 15.6 ਡਿਗਰੀ ਰਿਹਾ। ਹਾਲਾਂਕਿ ਅੰਮ੍ਰਿਤਸਰ (19.5 ਡਿਗਰੀ), ਲੁਧਿਆਣਾ (20.2 ਡਿਗਰੀ) ਤੇ ਪਟਿਆਲਾ (21.6) ’ਚ ਦਿਨ ਦੇ ਤਾਪਮਾਨ ’ਚ ਹਲਕਾ ਸੁਧਾਰ ਰਿਹਾ ਤੇ ਤਾਪਮਾਨ ਸਾਧਾਰਨ ਤੋਂ ਇਕ ਤੋਂ ਤਿੰਨ ਡਿਗਰੀ ਜ਼ਿਆਦਾ ਦਰਜ ਕੀਤਾ ਗਿਆ।
ਰਾਤ ਦੇ ਤਾਪਮਾਨ ਦੀ ਗੱਲ ਹੈ ਤਾਂ ਲੁਧਿਆਣੇ ’ਚ ਘੱਟ ਤੋਂ ਘੱਟ ਤਾਪਮਾਨ 4.3 ਡਿਗਰੀ (ਸਾਧਾਰਨ ਨਾਲੋਂ ਇਕ ਡਿਗਰੀ ਘੱਟ) ਦਰਜ ਹੋਇਆ। ਅੰਮ੍ਰਿਤਸਰ ’ਚ 4.6 ਡਿਗਰੀ, ਬਠਿੰਡਾ 6.0 ਡਿਗਰੀ ਤੇ ਪਟਿਆਲੇ ’ਚ 6.6 ਡਿਗਰੀ ਸੈਲਸੀਅਸ ਰਿਹਾ।