ਦੇਸ਼ ‘ਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੋਰੋਨਾ ਦੇ ਨਵੇਂ ਓਮੀਕ੍ਰੋਨ ਵੇਰੀਐਂਟ ਦੇ ਖਤਰਿਆਂ ਦੇ ਵਿਚਕਾਰ, ਕਈ ਸੂਬਿਆਂ ‘ਚ ਕੋਰੋਨਾ ਦੇ ਨਵੇਂ ਕੇਸਾਂ ਨੇ ਤੇਜ਼ੀ ਫੜੀ ਹੈ। ਇਸ ਸਭ ਦੇ ਵਿਚਕਾਰ ਟੀਕਾਕਰਨ ਮੁਹਿੰਮ ਵੀ ਤੇਜ਼ੀ ਨਾਲ ਚੱਲ ਰਹੀ ਹੈ।
ਇਨ੍ਹਾਂ ਸਭ ਦੇ ਵਿਚਕਾਰ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਵਾਲੇ ਲੋਕਾਂ ਲਈ ਭਾਰਤ ਸਰਕਾਰ ਨੇ ਯੂਨੀਵਰਸਲ ਪਾਸ ਕਮ ਸਰਟੀਫਿਕੇਟ ਜਾਰੀ ਕੀਤਾ ਹੈ। ਇਹ ਪਾਸ ਜਨਤਕ ਟਰਾਂਸਪੋਰਟ ‘ਚ ਯਾਤਰਾ, ਦਫ਼ਤਰਾਂ, ਮਾਲ, ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ ਆਦਿ ‘ਚ ਪ੍ਰਵੇਸ਼ ਲਈ ਫਾਇਦੇਮੰਦ ਹੋਵੇਗਾ। Unviersal Pass ਨੂੰ ਹੇਠਾਂ ਦਿੱਤੇ ਗਏ ਲਿੰਕ ਜ਼ਰੀਏ ਡਾਊਨਲੋਡ ਕੀਤਾ ਜਾ ਸਕਦਾ ਹੈ।
ਇੰਝ ਕਰੋ ਡਾਊਨਲੋਡ
- ਸਭ ਤੋਂ ਪਹਿਲਾਂ https://epassmsdma.mahait.org ਵੈੱਬਸਾਈਟ ‘ਤੇ ਜਾਓ।
- ਇਸ ਤੋਂ ਬਾਅਦ Universal Pass for Double Vaccinated Citizens ‘ਤੇ ਕਲਿੱਕ ਕਰੋ।
- ਫਿਰ ਆਪਣਾ ਰਜਿਸਟਰਡ ਮੋਬਾਈਲ ਨੰਬਰ ਭਰੋ, ਇੱਥੇ ਉਹੀ ਨੰਬਰ ਭਰੋ ਜਿਹੜਾ ਵੈਕਸੀਨ ਲੈਂਦੇ ਸਮੇਂ ਦਿੱਤਾ ਹੋਵੇ।
- ਤੁਹਾਡੇ ਰਜਿਸਟਰਡ ਨੰਬਰ ‘ਤੇ ਇਕ OTP ਆਵੇਗਾ।
- OTP ਸਬਮਿਟ ਕਰਨ ਤੋਂ ਬਾਅਦ ਸਰਟੀਫਿਕੇਟ ਪ੍ਰਿੰਟ ਜਾਂ ਡਾਊਨਲੋਡ ਕਰਨ ਦੀ ਆਪਸ਼ਨ ਮਿਲੇਗੀ।
- ਇਸ ਵਿਚ ਫੋਟੋ ਅਪਲੋਡ ਕਰਨ ਦੀ ਸਹੂਲਤ ਵੀ ਦਿੱਤੀ ਗਈ ਹੈ।