ਪੰਜਾਬ

Sukhbir Badal ਦਾ ਨਵਜੋਤ ਸਿੱਧੂ ਤੇ ਵਾਰ, ਸਿੱਧੂ ਨੂੰ ਦੱਸਿਆ ‘ਮੈਂਟਲ ਸਿੱਧੂ’

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੱਧੂ ਵੱਲੋਂ ਲਗਾਤਾਰ ਰੈਲੀਆਂ ਵਿੱਚ ਦਿੱਤੇ ਜਾ ਰਹੇ ਬਿਆਨਾਂ ਬਾਰੇ ਟਿੱਪਣੀ ਕਰਦੇ ਹੋਏ ਕਿਹਾ ਉਹ ਨਵਜੋਤ ਸਿੱਧੂ ਨਹੀਂ “ਮੈਂਟਲ ਸਿੱਧੂ ਹੈ”। ਉੱਥੇ ਹੀ ਅੱਜ ਬਟਾਲਾ ਵਿੱਚ ਸੂਗਰਫ਼ੈੱਡ ਦੇ ਸਾਬਕਾ ਚੇਅਰਮੇਨ ਸੁਖਬੀਰ ਸਿੰਘ ਵਾਹਲਾ ਦੇ ਘਰ ਪਹੁੰਚੇ। ਉਨ੍ਹਾਂ ਨੇ ਸੁਖਬੀਰ ਵਾਹਲਾ ਨੂੰ ਅਕਾਲੀ ਦਲ ਵੱਲੋਂ ਐਲਾਨੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਦੇ ਹੱਕ ਵਿੱਚ ਤੋਰਿਆ।

ਦੱਸ ਦਈਏ ਕਿ ਸੁਖਬੀਰ ਵਾਹਲਾ ਅਕਾਲੀ ਦਲ ਦੇ ਬਟਾਲਾ ਹਲਕੇ ਤੋਂ ਉਮੀਦਵਾਰ ਦੇ ਦਾਵੇਦਾਰ ਸਨ ਜਦਕਿ ਅਕਾਲੀ ਦਲ ਵੱਲੋਂ ਸੁੱਚਾ ਸਿੰਘ ਛੋਟੇਪੁਰ ਨੂੰ ਉਮੀਦਵਾਰ ਐਲਾਨ ਕੀਤਾ ਗਿਆ ਹੈ। ਅੱਜ ਸੁਖਬੀਰ ਬਾਦਲ ਨੇ ਬਟਾਲਾ ਪਹੁੰਚ ਅਕਾਲੀ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਦੀ ਹਮਾਇਤ ਵਿੱਚ ਸੁਖਬੀਰ ਵਾਹਲਾ ਨੂੰ ਤੋਰਿਆ।

ਇਸ ਮੌਕੇ ਸੁਖਬੀਰ ਬਾਦਲ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਭਾਜਪਾ, ਕੈਪਟਨ ਅਮਰਿੰਦਰ ਤੇ ਸੁਖਦੇਵ ਸਿੰਘ ਢੀਂਡਸਾ ਦੇ ਗਠਜੋੜ ਬਾਰੇ ਕਿਹਾ ਕਿ ਹਰ ਇੱਕ ਨੂੰ ਆਪਣਾ ਹੱਕ ਹੈ ਪਰ ਉਨ੍ਹਾਂ ਕਿਹਾ ਨਾ ਕੁਝ ਹਾਸਲ ਹੋਣ ਵਾਲਾ ਗਠਜੋੜ ਹੈ।

Leave a Comment

Your email address will not be published.

You may also like

Skip to toolbar