ਸਥਾਪਨਾ ਦਿਵਸ ‘ਤੇ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਇਕ ਅਜੀਬ ਘਟਨਾ ਵਾਪਰੀ ਹੈ। ਸੋਨੀਆ ਮੰਗਲਵਾਰ ਨੂੰ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਚ ਪਾਰਟੀ ਦਾ ਝੰਡਾ ਲਹਿਰਾਉਣ ਪਹੁੰਚੀ ਸੀ ਪਰ ਜਿਵੇਂ ਹੀ ਡੋਰੀ ਖਿੱਚੀ ਤਾਂ ਝੰਡਾ ਉਨ੍ਹਾਂ ਤੇ ਡਿੱਗ ਗਿਆ। ਸੋਨੀਆ ਕਾਂਗਰਸ ਦੇ 137ਵੇਂ ਸਥਾਪਨਾ ਦਿਵਸ ਮੌਕੇ ਪਾਰਟੀ ਦਫ਼ਤਰ ਪਹੁੰਚੀ ਸੀ। ਜਦੋਂ ਸੋਨੀਆ ਨੇ ਪਾਰਟੀ ਦੇ ਝੰਡੇ ਦੀ ਡੋਰੀ ਖਿੱਚੀ ਤਾਂ ਉੱਥੇ ਇੱਕ ਵਰਕਰ ਵੀ ਮੌਜੂਦ ਸੀ। ਉਸ ਨੇ ਝੰਡਾ ਲਹਿਰਾ ਕੇ ਸੋਨੀਆ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਝੰਡਾ ਉਸ ‘ਤੇ ਡਿੱਗ ਪਿਆ।
ਇਸ ਘਟਨਾ ਤੋਂ ਉੱਥੇ ਮੌਜੂਦ ਸਾਰੇ ਕਾਂਗਰਸੀ ਹੈਰਾਨ ਰਹਿ ਗਏ। ਇਸ ਤੋਂ ਬਾਅਦ ਇਕ ਮਹਿਲਾ ਕਰਮਚਾਰੀ ਦੌੜ ਕੇ ਆਈ ਅਤੇ ਉਸ ਨੇ ਵੀ ਝੰਡਾ ਲਹਿਰਾਉਣ ਵਿਚ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਅਜਿਹਾ ਨਹੀਂ ਹੋ ਸਕਿਆ। ਅਖ਼ੀਰ ਸੋਨੀਆ ਗਾਂਧੀ ਨੇ ਪਾਰਟੀ ਦਾ ਝੰਡਾ ਆਪਣੇ ਹੱਥਾਂ ਨਾਲ ਲਹਿਰਾਇਆ। ਇਸ ਪੂਰੀ ਘਟਨਾ ਦੌਰਾਨ ਸੋਨੀਆ ਕਿਤੇ ਵੀ ਵਿਗੜਦੀ ਨਜ਼ਰ ਨਹੀਂ ਆਈ, ਉਹ ਪੂਰੀ ਤਰ੍ਹਾਂ ਸ਼ਾਂਤ ਰਹੀ।