ਸਾਬਕਾ ਕ੍ਰਿਕਟਰ Dinesh Mongia ਨੇ BJP ਦਾ ਪੱਲਾ ਫੜ੍ਹਿਆ ਹੈ। ਦਿਨੇਸ਼ ਮੋਂਗੀਆ ਪੰਜਾਬ ਦੇ ਰਹਿਣ ਵਾਲੇ ਹਨ। ਸੂਬੇ ‘ਚ ਅਗਲੇ ਕੁਝ ਮਹੀਨਿਆਂ ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਨੇ ਭਾਜਪਾ ‘ਚ ਸ਼ਾਮਲ ਹੋਣ ਦਾ ਫੈਸਲਾ ਕੀਤਾ।
ਦਿਨੇਸ਼ ਮੋਂਗੀਆ ਨੇ ਭਾਰਤ ਲਈ 57 ਵਨਡੇ ਖੇਡੇ ਹਨ। ਉਸਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਮਈ 2007 ਵਿੱਚ ਬੰਗਲਾਦੇਸ਼ ਦੇ ਖਿਲਾਫ ਢਾਕਾ ‘ਚ ਖੇਡਿਆ ਸੀ। ਮੋਂਗੀਆ ਨੇ 57 ਮੈਚਾਂ ‘ਚ 1230 ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਨਾਂ ਇਕ ਸੈਂਕੜਾ ਦਰਜ ਹੈ। ਦਿਨੇਸ਼ ਮੋਂਗੀਆ ਨੇ ਸਾਲ 2019 ‘ਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਉਹ 2003 ਵਿਸ਼ਵ ਕੱਪ ਟੀਮ ਦਾ ਹਿੱਸਾ ਸੀ। ਦਿਨੇਸ਼ ਮੋਂਗੀਆ ਨੇ ਸਾਲ 2001 ‘ਚ ਆਸਟ੍ਰੇਲੀਆ ਖਿਲਾਫ ਡੈਬਿਊ ਕੀਤਾ ਸੀ।