Latest ਅਪਰਾਧ

ਜਲ੍ਹਿਆਂਵਾਲਾ ਕਾਂਡ ਦਾ ਬਦਲਾ ਲੈਣ ਲਈ ਬ੍ਰਿਟਿਸ਼ ਮਹਾਰਾਣੀ ਨੂੰ ਜਾਨੋਂ ਮਾਰਨ ਦੀ ਦਿੱਤੀ ਧਮਕੀ

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈੱਥ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਜੱਲ੍ਹਿਆਂਵਾਲਾ ਕਾਂਡ ਦਾ ਬਦਲਾ ਲੈਣ ਲਈ ਦਿੱਤੀ ਗਈ ਹੈ। ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈੱਥ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਵੀਡੀਓ ਸਾਹਮਣੇ ਆਉਣ ਮਗਰੋਂ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ।

ਸੋਸ਼ਲ ਮੀਡੀਆ ਉੱਪਰ ਵਾਇਰਲ ਵੀਡੀਓ ਵਿੱਚ ਪੂਰਾ ਮੂੰਹ ਢੱਕ ਕੇ ਇੱਕ ਵਿਅਕਤੀ ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਦਾ ਬਦਲਾ ਲੈਣ ਲਈ ਮਹਾਰਾਣੀ ਐਲਿਜ਼ਾਬੈੱਥ ਨੂੰ ਮਾਰਨ ਦਾ ਐਲਾਨ ਕਰ ਰਿਹਾ ਹੈ। ਵੀਡੀਓ ਵਿੱਚ ਉਹ ਖ਼ੁਦ ਨੂੰ ਭਾਰਤੀ ਸਿੱਖ ਦੱਸ ਰਿਹਾ ਹੈ। ਇਸ ਮਾਮਲੇ ਦੀ ਜਾਂਚ ਸਕਾਟਲੈਂਡ ਯਾਰਡ ਨੇ ਆਰੰਭ ਦਿੱਤੀ ਹੈ।

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਵਿੰਡਸਰ ਕਿਲ੍ਹੇ ਵਿੱਚੋਂ ਇੱਕ ਘੁਸਪੈਠੀਏ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸਕਾਟਲੈਂਡ ਯਾਰਡ ਦੇ ਅਧਿਕਾਰੀ ਵੀਡੀਓ ਨੂੰ ਘੁਸਪੈਠੀਏ ਨਾਲ ਜੋੜ ਕੇ ਦੇਖ ਰਹੇ ਹਨ। ਸਨੈਪਸ਼ਾਟ ਉੱਤੇ ਸਾਂਝੀ ਕੀਤੀ ਵੀਡੀਓ ਵਿਚ ਮੂੰਹ ਢੱਕ ਕੇ ਵਿਅਕਤੀ ਖ਼ੁਦ ਨੂੰ ਭਾਰਤੀ ਸਿੱਖ ਜਸਵੰਤ ਸਿੰਘ ਚਹਿਲ ਦੱਸ ਰਿਹਾ ਹੈ।

ਉਹ ਵੀਡੀਓ ਵਿੱਚ ਐਲਾਨ ਕਰ ਰਿਹਾ ਹੈ ਕਿ ਉਹ 1919 ਵਿੱਚ ਵਾਪਰੇ ਕਤਲੇਆਮ ਦਾ ਬਦਲਾ ਲੈਣ ਲਈ ਮਹਾਰਾਣੀ ਦੀ ਹੱਤਿਆ ਕਰਨਾ ਚਾਹੁੰਦਾ ਹੈ। ਵਿੰਡਸਰ ਤੋਂ ਜਿਸ 19 ਸਾਲਾ ਘੁਸਪੈਠੀਏ ਨੂੰ ਕਾਬੂ ਕੀਤਾ ਗਿਆ ਸੀ, ਪੁਲਿਸ ਮੁਤਾਬਕ ਉਹ ਮਾਨਸਿਕ ਤੌਰ ’ਤੇ ਠੀਕ ਨਹੀਂ ਹੈ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵਿੰਡਸਰ ਕੈਸਲ ’ਚ ਸੁਰੱਖਿਆ ਉਲੰਘਣਾ ਤੋਂ ਬਾਅਦ ਇੱਕ 19 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਹਥਿਆਰ ਬਰਾਮਦ ਕੀਤਾ ਗਏ ਸੀ। ਇਸੇ ਥਾਂ ’ਤੇ ਮਹਾਰਾਣੀ ਐਲਿਜ਼ਾਬੈਥ ਦੂਜੀ ਕ੍ਰਿਸਮਸ ਮਨਾ ਰਹੀ ਸੀ। 

Leave a Comment

Your email address will not be published.

You may also like

Skip to toolbar