ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਰਿਪੋਰਟ ਵਿਚ ਪਾਕਿਸਤਾਨੀ ਰੁਪਿਆ ਉਸ ਦੇ ਸ਼ਾਸਨ ਦੌਰਾਨ ਦੁਨੀਆ ਦੀ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੀ ਮੁਦਰਾ ਬਣ ਗਿਆ ਹੈ।
ਅੰਗਰੇਜ਼ੀ ਅਖਬਾਰ ‘ਡਾਨ’ ਦੀ ਰਿਪੋਰਟ ਮੁਤਾਬਕ ਪਾਕਿਸਤਾਨੀ ਕਰੰਸੀ ਦੀ ਕੀਮਤ ‘ਚ ਇਸ ਸਾਲ ਜਨਵਰੀ ਤੋਂ ਹੁਣ ਤੱਕ ਕਰੀਬ 12 ਫੀਸਦੀ ਦੀ ਗਿਰਾਵਟ ਆਈ ਹੈ। ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਮਈ ਦੇ ਅੱਧ ਵਿੱਚ ਇੱਕ ਡਾਲਰ ਦੇ ਮੁਕਾਬਲੇ 152.50 ਤੱਕ ਹੇਠਾਂ ਆਉਣ ਤੋਂ ਬਾਅਦ ਮੁਦਰਾ ਦੀ ਕੀਮਤ ਲਗਭਗ 17% ਘਟ ਗਈ ਹੈ।
ਪਾਕਿਸਤਾਨ ਦੇ ਮੀਡੀਆ ਆਊਟਲੈੱਟ ਦੇ ਮੁਤਾਬਕ, ਜੇਕਰ ਸਰਕਾਰ ਇੱਕ ਨਿਸ਼ਚਿਤ ਸਮਾਂ ਸੀਮਾ ਦੇ ਅੰਦਰ ਢੁਕਵੀਂ ਕਾਰਵਾਈ ਨਹੀਂ ਕਰਦੀ ਹੈ, ਤਾਂ ਦੇਸ਼ ਨੂੰ ਆਰਥਿਕਤਾ ਨੂੰ ਸਥਿਰਤਾ ਦੇ ਮੋਡ ਵਿੱਚ ਲਿਆਉਣ ਲਈ ਇੱਕ ਵਾਰ ਫਿਰ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਵੱਲ ਮੁੜਨਾ ਪਵੇਗਾ। ਸਥਾਨਕ ਅਖਬਾਰ ‘ਡਾਨ’ ‘ਚ ਮੰਗਲਵਾਰ ਨੂੰ ਛਪੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਾਕਿਸਤਾਨ ਸਰਕਾਰ ਨੂੰ ਛੇਤੀ ਹੀ ਇਕ ਵਾਰ ਫਿਰ ਤੋਂ ਆਰਥਿਕਤਾ ਨੂੰ ਸਥਿਰ ਰੱਖਣ ਲਈ ਅੰਤਰਰਾਸ਼ਟਰੀ ਬਾਜ਼ਾਰ ਨਾਲ ਨਜਿੱਠਣਾ ਹੋਵੇਗਾ।