ਦੇਸ਼ ‘ਚ ਘਰੇਲੂ ਉਡਾਣਾਂ ਦੀ ਸੁਵਿਧਾ ਪ੍ਰਦਾਨ ਕਰਨ ਵਾਲੀ ਨਿੱਜੀ ਕੰਪਨੀ ਸਪਾਈਸਜੈੱਟ ਨੇ ਓਮੀਕ੍ਰੋਨ ਦੇ ਵਧਦੇ ਖਤਰੇ ਦੇ ਵਿਚਕਾਰ ਯਾਤਰੀਆਂ ਨੂੰ ਆਕਰਸ਼ਿਤ ਕਰਨ ਲਈ ਟਿਕਟਾਂ ਦੀਆਂ ਕੀਮਤਾਂ ‘ਚ ਕਟੌਤੀ ਕਰਕੇ ਆਕਰਸ਼ਕ ਪੇਸ਼ਕਸ਼ਾਂ ਦਾ ਐਲਾਨ ਕੀਤਾ ਹੈ। ਕੰਪਨੀ ਨੇ ਯਾਤਰੀਆਂ ਨੂੰ ਵੱਖ-ਵੱਖ ਮੰਜ਼ਿਲਾਂ ਲਈ ਸਿਰਫ 1122 ਰੁਪਏ ਦੇ ਇਕ ਤਰਫਾ ਕਿਰਾਏ ‘ਤੇ ਇਕ ਆਕਰਸ਼ਕ ਪੇਸ਼ਕਸ਼ ਦਿੱਤੀ ਹੈ। ਇਸ ਆਫਰ ‘ਚ 15 ਜਨਵਰੀ ਤੋਂ 15 ਅਪ੍ਰੈਲ ਤਕ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ 31 ਦਸੰਬਰ ਤਕ ਆਪਣੀ ਟਿਕਟ ਬੁੱਕ ਕਰਵਾਉਣੀ ਹੋਵੇਗੀ।
ਜਾਣਕਾਰੀ ਮੁਤਾਬਕ ਏਅਰਲਾਈਨ ਵੱਲੋਂ ਆਪਣੇ ਪਲਾਨ ‘ਚ ਥੋੜ੍ਹਾ ਜਿਹਾ ਬਦਲਾਅ ਹੋਣ ‘ਤੇ ਯਾਤਰੀਆਂ ਨੂੰ ਇਕ ਸਹੂਲਤ ਵੀ ਦਿੱਤੀ ਗਈ ਹੈ। ਇਸ ਸਹੂਲਤ ਮੁਤਾਬਕ ਯਾਤਰੀ ਵਿਕੀਆਂ ਟਿਕਟਾਂ ‘ਤੇ ਇਕ ਵਾਰ ਤਰੀਕ ਬਦਲ ਸਕਦੇ ਹਨ। ਯਾਤਰੀ ਆਪਣੀ ਯਾਤਰਾ ਯੋਜਨਾ ਦੇ ਅਨੁਸਾਰ ਇਸ ਆਫਰ ਦੇ ਤਹਿਤ ਬੁੱਕ ਕੀਤੀ ਗਈ ਟਿਕਟ ਦੀ ਮਿਤੀ ਵੀ ਬਦਲ ਸਕਦੇ ਹਨ।
ਹਵਾਈ ਯਾਤਰਾ ਉਦਯੋਗ ਦੇ ਇੱਕ ਅਨੁਭਵੀ ਅਤੇ ਸਟਿਕ ਟ੍ਰੈਵਲ ਦੇ ਪ੍ਰਧਾਨ ਸੁਭਾਸ਼ ਗੋਇਲ ਨੇ ਕਿਹਾ ਕਿ ਜਦੋਂ ਤੋਂ ਦੇਸ਼ ਵਿੱਚ ਓਮੀਕਰੋਨ ਦਾ ਖ਼ਤਰਾ ਮੁੜ ਸਾਹਮਣੇ ਆਇਆ ਹੈ, ਸੈਲਾਨੀ ਅਤੇ ਕਾਰਪੋਰੇਟ ਦੋਵੇਂ ਆਪਣੀਆਂ ਯਾਤਰਾਵਾਂ ਰੱਦ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਉਮੀਦ ਜਤਾਈ ਕਿ ਕੋਰੋਨਾ ਦਾ ਇਹ ਨਵਾਂ ਰੂਪ ਡੈਲਟਾ ਵਾਂਗ ਘਾਤਕ ਨਹੀਂ ਹੋਵੇਗਾ ਅਤੇ ਇਸ ਵਾਰ ਏਅਰ ਟਰੈਫਿਕ ਇੰਡਸਟਰੀ ਨੂੰ ਇਸ ਨਾਲ ਘੱਟ ਨੁਕਸਾਨ ਹੋਵੇਗਾ।