ਸੰਯੁਕਤ ਸਮਾਜ ਮੋਰਚੇ ਨੇ ਚੋਣ ਬਿਗੁਲ ਵਜਾ ਦਿੱਤਾ ਹੈ। ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੇਰੀ ਉਮਰ ਅਰਾਮ ਕਰਨ ਦੀ ਹੈ ਪਰ ਲੋਕ ਦੇ ਹੁਕਮ ਕਰਨ ਮੈਨੂੰ ਇਹ ਕਦਮ ਚੁੱਕਣ ਪਿਆ। ਵਿਰੋਧੀ ਪਾਰਟੀਆਂ ਹਿੰਦੂ-ਸਿੱਖ ਦਾ ਮਸਲਾ ਬਣਾ ਕੇ, ਸ਼ਰਾਬ ਵੰਡ ਕੇ ਇਲੈਕਸ਼ਨ ਜਿੱਤਣਾ ਚਹੁੰਦੀਆਂ ਹਨ। ਕਈ ਲੋਕ ਕਿਸਾਨਾਂ ਦੀ ਪਾਰਟੀ ਦੀ ਨਿੰਦਾ ਕਰਦੇ ਹਨ। ਕਈ ਦੂਜੀਆਂ ਰਾਜਨੀਤਕ ਪਾਰਟੀਆਂ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸਾਡੇ ਕੁਦਰਤੀ ਸੋਮੇ ਲੁੱਟੇ ਜਾ ਰਹੇ ਹਨ। ਰੇਤ ਮਾਫੀਆ, ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ ਸਭ ਪੰਜਾਬ ਨੂੰ ਲੁੱਟ ਰਹੇ ਹਨ। ਹਰ ਸਾਲ 1 ਲੱਖ ਕਰੋੜ ਦਾ ਨੁਕਸਾਨ ਹੋ ਰਿਹਾ ਹੈ। ਜੇਕਰ ਪੁਰਾਣੇ ਲੋਕਾਂ ਦੇ ਨਾਲ ਚੱਲਣਾ ਤਾਂ 2 ਸਾਲ ਹੀ ਰਹਿ ਗਏ ਹਨ। ਜੇਕਰ ਪੰਜਾਬ ਨੂੰ ਬਚਾਉਣਾ ਤਾਂ ਸਾਡਾ ਸਾਥ ਦਿਓ, ਲੋਕਾਂ ਦੀ ਗੱਲ ਨਹੀਂ ਸੁਣਨੀ।
ਉਨ੍ਹਾਂ ਕਿਹਾ ਕਿ 40 ਸਾਲ ਬਾਅਦ ਮਾਹੌਲ ਬਣਿਆ ਹੈ। ਪੰਜਾਬ ਦੋ ਤਰ੍ਹਾਂ ਦੀ ਆਸ ਰੱਖਦਾ ਹੈ। ਪਹਿਲੀ ਮੋਰਚਾ ਜਿੱਤ ਕੇ ਜਾਵਾਂਗੇ ਤੇ ਦੂਜੀ ਪੰਜਾਬ ਦੀ ਰਾਜਨੀਤੀ ਵਿੱਚੋਂ ਗੰਦ ਸਾਫ ਕਰਾਂਗਾ। ਅੱਜ ਸਿਹਤ, ਸਿੱਖਿਆ ਤੇ ਹਰ ਖੇਤਰ ਦਾ ਬੁਰਾ ਹਾਲ ਹੈ। ਇਸ ਲਈ ਅੱਜ ਸਾਰੀਆਂ ਪਾਰਟੀਆਂ ਕਾਂਗਰਸ, ਅਕਾਲੀ ਦਲ ਤੇ ਬੀਜੇਪੀ ਦੇ ਲੋਕ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਚ ਆਮ ਆਦਮੀ ਪਾਰਟੀ ਨੂੰ ਜਿੱਤ ਦੀ ਖੁਸ਼ ਹੈ ਪਰ ਉਸ ਦਾ ਕਾਰਨ ਕਿਸਾਨ ਅੰਦੋਲਨ ਹੈ। ਅੰਦੋਲਨ ਕਰਕੇ ਲੋਕਾਂ ਨੇ ਪੁਰਾਣੀਆਂ ਪਾਰਟੀ ਦਾ ਸਾਥ ਨਹੀਂ ਦਿੱਤਾ।