ਉੱਤਰ ਪ੍ਰਦੇਸ਼ ‘ਚ ਇਕ ਹੋਰ ਪਰਫਿਊਮ ਵਪਾਰੀ ‘ਤੇ ਇਨਕਮ ਟੈਕਸ ਦੀ ਛਾਪੇਮਾਰੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਕਨੌਜ ਦੇ ਰਹਿਣ ਵਾਲੇ ਪੁਸ਼ਪਰਾਜ ਜੈਨ ਉਰਫ ਪੰਪੀ ਜੈਨ ਦੇ ਘਰ ਸ਼ੁੱਕਰਵਾਰ ਸਵੇਰ ਤੋਂ ਹੀ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਸ਼ਪਰਾਜ ਜੈਨ ਉਰਫ ਪੰਪੀ ਜੈਨ ਉਹੀ ਵਿਅਕਤੀ ਹੈ ਜਿਸ ਨੇ ਸਮਾਜਵਾਦੀ ਪਰਫਿਊਮ ਲਾਂਚ ਕੀਤਾ ਸੀ। ਖਾਸ ਗੱਲ ਇਹ ਹੈ ਕਿ ਪੁਸ਼ਪਰਾਜ ਜੈਨ ਉਰਫ ਪੰਪੀ ਜੈਨ ਇਸ ਸਮੇਂ ਸਮਾਜਵਾਦੀ ਪਾਰਟੀ ਦੇ ਐਮ.ਐਲ.ਸੀ. ਹਨ।
ਸਮਾਜਵਾਦੀ ਪਾਰਟੀ ਦੇ ਮੁਖੀ ਅੱਜ 12 ਵਜੇ ਕਨੌਜ ਆਉਣ ਵਾਲੇ ਹਨ। ਸ਼ਡਿਊਲ ਮੁਤਾਬਕ ਪੰਪੀ ਜੈਨ ਵੀ ਆਪਣੀ ਪ੍ਰੈੱਸ ਕਾਨਫਰੰਸ ‘ਚ ਸ਼ਾਮਲ ਹੋਣ ਵਾਲੇ ਸਨ, ਹਾਲਾਂਕਿ ਹੁਣ ਇਹ ਪ੍ਰੈੱਸ ਕਾਨਫਰੰਸ ਹੋਵੇਗੀ ਜਾਂ ਨਹੀਂ, ਇਸ ਬਾਰੇ ਪਤਾ ਨਹੀਂ। ਇਸ ਦੇ ਨਾਲ ਹੀ ਇਨਕਮ ਟੈਕਸ ਵਿਭਾਗ ਦੀ ਟੀਮ ਵੀ ਪਰਫਿਊਮ ਵਪਾਰੀ ਐਸ ਮੁਹੰਮਦ ਯਾਕੂਬ ਦੇ ਘਰ ਪਹੁੰਚ ਗਈ। ਟੀਮ ਉਸ ਦੀ ਫੈਕਟਰੀ ‘ਤੇ ਛਾਪੇਮਾਰੀ ਕਰ ਰਹੀ ਹੈ। ਟੀਮ ਸਵੇਰੇ ਸੱਤ ਵਜੇ ਦੋਵਾਂ ਥਾਵਾਂ ’ਤੇ ਪਹੁੰਚ ਗਈ। ਸਵੇਰ ਤੋਂ ਹੀ ਯੂਪੀ ਵਿੱਚ ਕੁੱਲ 50 ਥਾਵਾਂ ‘ਤੇ ਛਾਪੇਮਾਰੀ ਜਾਰੀ ਹੈ।