ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਵਿੱਤੀ ਸਾਲ 2022-23 ਦਾ ਬਜਟ ਪੇਸ਼ ਕਰਨ ਜਾ ਰਹੀ ਹੈ। ਇਹ ਬਜਟ ਪੂਰੇ ਦੇਸ਼ ਵਿਚ ਪੇਸ਼ ਕੀਤਾ ਜਾਂਦਾ ਹੈ। ਦੇਸ਼ ਭਰ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਦੀ ਇਸ ‘ਤੇ ਵਿਸ਼ੇਸ਼ ਨਜ਼ਰ ਹੈ। ਬਜਟ ਨਾਲ ਸਬੰਧਤ ਸਾਰੇ ਦਸਤਾਵੇਜ਼ ‘ਇੰਡੀਆਬਜਟ’ ਦੀ ਵੈੱਬਸਾਈਟ ਅਤੇ ਮੋਬਾਈਲ ਐਪ ‘ਤੇ ਉਪਲਬਧ ਹੋਣਗੇ। ਬਜਟ ਵਿੱਚ ਅਗਲੇ ਵਿੱਤੀ ਸਾਲ ਲਈ ਰੱਖੇ ਗਏ ਟੀਚਿਆਂ ਬਾਰੇ ਅਤੇ ਟੈਕਸ ਮਾਲੀਆ, ਗੈਰ-ਟੈਕਸ ਮਾਲੀਆ, ਪੂੰਜੀ ਖ਼ਰਚ ਅਤੇ ਪ੍ਰਬੰਧਕੀ ਖਰਚਿਆਂ ਬਾਰੇ ਜਾਣਕਾਰੀ ਸ਼ਾਮਿਲ ਹੁੰਦੀ ਹੈ। ਇਸਦੇ ਨਾਲ ਹੀ ਇਸ ਵਿੱਚ ਵਿੱਤੀ ਘਾਟੇ ਦੇ ਟੀਚਿਆ ਬਾਰੇ ਵੀ ਦੱਸਿਆ ਜਾਂਦਾ ਹੈ। ਇਸ ਵਿੱਚ ਜੀਡੀਪੀ,ਬਾਲਣ, ਖਾਦ, ਭੋਜਨ ਸਬਸਿਡੀਆਂ ਅਤੇ ਫੰਡ ਸਕੀਮਾਂ ਬਾਰੇ ਵੀ ਵੀ ਦੱਸਿਆ ਜਾਂਦਾ ਹੈ।
ਬਜਟ ਵਿੱਚ ਸਰਕਾਰ ਨੂੰ ਆਉਣ ਵਾਲੇ ਕੁੱਲ ਮਾਲੀਏ ਅਤੇ ਖ਼ਰਚੇ ਬਾਰੇ ਵਿਸਤ੍ਰਿਤ ਜਾਣਕਾਰੀ ਹੁੰਦੀ ਹੈ। ਰੈਵੇਨਿਊ ਬਜਟ ਬਰੇਕਡਾਊਨ ਵਿੱਚ ਇਨਕਮ ਟੈਕਸ, ਕਾਰਪੋਰੇਟ ਟੈਕਸ, ਜੀਐਸਟੀ, ਐਕਸਾਈਜ਼ ਡਿਊਟੀ ਆਦਿ ਰਾਹੀਂ ਆਉਣ ਵਾਲੇ ਮਾਲੀਏ ਬਾਰੇ ਜਾਣਕਾਰੀ ਹੁੰਦੀ ਹੈ। ਜਦੋਂ ਕਿ ਗੈਰ-ਟੈਕਸ ਮਾਲੀਏ ਵਿੱਚ ਵਿਨਿਵੇਸ਼, ਨਿੱਜੀਕਰਨ, ਦੂਰਸੰਚਾਰ, ਹਵਾਬਾਜ਼ੀ ਅਤੇ ਹੋਰ ਕਿਸਮ ਦੇ ਮਾਲੀਆ ਸ਼ਾਮਿਲ ਹੁੰਦੇ ਹਨ। ਖ਼ਰਚੇ ਵਾਲੇ ਹਿੱਸੇ ਵਿੱਚ ਮੰਤਰਾਲੇ ਦੇ ਬਜਟ ਬਾਰੇ ਜਾਣਕਾਰੀ ਹੁੰਦੀ ਹੈ। ਇਸ ਤੋਂ ਇਲਾਵਾ ਇੱਥੇ ਇਹ ਵੀ ਜਾਣਕਾਰੀ ਮਿਲਦੀ ਹੈ, ਕਿ ਕੇਂਦਰ ਸਰਕਾਰ ਕਿੱਥੇ ਖ਼ਰਚ ਕਰਨ ਜਾ ਰਹੀ ਹੈ।