ਬੀਤੀ 23 ਦਸੰਬਰ ਨੂੰ ਲੁਧਿਆਣਾ ਦੀ ਅਦਾਲਤ ਵਿਚ ਹੋਏ ਬੰਬ ਧਮਾਕੇ ਦੇ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਬੰਬ ਧਮਾਕੇ ਦਾ ਮੁੱਖ ਮੁਲਜ਼ਮ ਗਗਨਦੀਪ ਸਿੰਘ ਇਸ ਵਾਰਦਾਤ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਦੀ ਖੰਨਾ ਰੈਲੀ ਵਿਚ ਵੀ ਗਿਆ ਸੀ। ਇਸੇ ਰੈਲੀ ਵਿਚ ਗਗਨਦੀਪ ਦੀ ਮਹਿਲਾ ਪੁਲਸ ਮੁਲਾਜ਼ਮ ਦੋਸਤ ਵੀ ਤਾਇਨਾਤ ਸੀ। ਗਗਨਦੀਪ ਰੈਲੀ ਦੇ ਮੁੱਖ ਗੇਟ ਕੋਲ ਖੜ੍ਹਾ ਸੀ। ਉਹ ਕੁੱਝ ਪੁਲਸ ਮੁਲਾਜ਼ਮਾਂ ਨਾਲ ਵੀ ਖੜ੍ਹਾ ਦਿਖਾਈ ਦਿੱਤਾ ਸੀ।
ਮ੍ਰਿਤਕ ਮੁਲਜ਼ਮ ਗਗਨਦੀਪ ਸਿੰਘ ਚਾਰ ਦਸੰਬਰ ਨੂੰ ਖੰਨਾ ਦੀ ਜੀ. ਟੀ. ਬੀ. ਮਾਰਕੀਟ ਵਿਖੇ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਖੰਨਾ ਫਤਹਿ ਰੈਲੀ ਵਿਚ ਵੀ ਪੁੱਜਾ ਸੀ। ਇਸ ਰੈਲੀ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪਹੁੰਚੇ ਹੋਏ ਸਨ। ਇਸੇ ਰੈਲੀ ਵਿਚ ਉਸਦੀ ਮਹਿਲਾ ਸਾਥੀ ਕਾਂਸਟੇਬਲ ਕਮਲਜੀਤ ਕੌਰ ਦੀ ਡਿਊਟੀ ਵੀ ਲੱਗੀ ਸੀ। ਅਜਿਹੇ ਖੁਲਾਸਿਆਂ ਤੋਂ ਬਾਅਦ ਪੰਜਾਬ ਪੁਲਸ ਕਿਸੇ ਵੀ ਵੀ. ਆਈ. ਪੀ. ਦੀ ਸੁਰੱਖਿਆ ਨੂੰ ਲੈ ਕੇ ਰਿਸਕ ਨਹੀਂ ਲੈਣਾ ਚਾਹੁੰਦੀ