ਕੋਰੋਨਾ ਦਾ ਡਰ ਇਕ ਵਾਰ ਫਿਰ ਵਾਪਸ ਆ ਗਿਆ ਹੈ। ਇਸ ਦੇ ਨਾਲ ਹੀ ਪਾਬੰਦੀਆਂ ਵੀ ਵਾਪਸ ਕਰ ਦਿੱਤੀਆਂ ਹਨ। ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ਵਿਚ ਮਾਸਕ ਲਾਜ਼ਮੀ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਸਰੀਰਕ ਦੂਰੀ ਦੀ ਪਾਲਣਾ ਕਰਨ, ਸੈਨੇਟਾਈਜ਼ਰ ਨਾਲ ਸਮੇਂ-ਸਮੇਂ ‘ਤੇ ਹੱਥਾਂ ਨੂੰ ਸਾਫ਼ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਮਹਾਰਾਸ਼ਟਰ ਉਨ੍ਹਾਂ ਸੂਬਿਆਂ ਵਿਚ ਸ਼ਾਮਲ ਹੈ ਜਿੱਥੇ ਸਥਿਤੀ ਸਭ ਤੋਂ ਖਰਾਬ ਹੈ। ਮਹਾਰਾਸ਼ਟਰ ਵਿਚ ਵੀ ਮੁੰਬਈ ਤੇ ਪੁਣੇ ਦੋਵਾਂ ਸ਼ਹਿਰਾਂ ਵਿਚ ਸਥਿਤੀ ਚਿੰਤਾਜਨਕ ਬਣੀ ਹੋਈ ਹੈ।
ਪੁਣੇ ਵਿਚ ਸਕਾਰਾਤਮਕਤਾ ਦਰ 18ਫੀਸਦੀ ਤਕ ਪਹੁੰਚ ਗਈ ਹੈ। ਇਸ ਤੋਂ ਬਾਅਦ ਕੋਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ। ਪੁਣੇ ‘ਚ ਮਾਸਕ ਨਾ ਪਾਉਣ ਵਾਲਿਆਂ ‘ਤੇ 500 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ, ਜਦਕਿ ਥੁੱਕਣ ਵਾਲਿਆਂ ‘ਤੇ 1000 ਰੁਪਏ ਜੁਰਮਾਨਾ ਲਗਾਇਆ ਜਾਵੇਗਾ।
ਦਿੱਲੀ ‘ਚ ਵੀਕੈਂਡ ਕਰਫਿਊ, ਅੱਧੀ ਸਮਰੱਥਾ ਨਾਲ ਖੁੱਲ੍ਹਣਗੇ ਨਿੱਜੀ ਦਫਤਰ।
ਪੰਜਾਬ ‘ਚ ਫਿਰ ਰਾਤ ਦਾ ਕਰਫਿਊ, ਸਕੂਲ ਤੇ ਕਾਲਜ ਰਹਿਣਗੇ ਬੰਦ।
ਬਿਹਾਰ ‘ਚ 6 ਤੋਂ 21 ਵਜੇ ਤਕ ਰਾਤ ਦਾ ਕਰਫਿਊ, ਰਾਤ 8 ਵਜੇ ਤਕ ਹੀ ਖੁੱਲ੍ਹਣਗੀਆਂ ਦੁਕਾਨਾਂ।
ਛੱਤੀਸਗੜ੍ਹ ਵਿਚ ਚਾਰ ਫੀਸਦੀ ਜਾਂ ਵੱਧ ਸੰਕਰਮਣ ਦਰ ਵਾਲੇ ਜ਼ਿਲ੍ਹਿਆਂ ਵਿਚ ਰਾਤ ਦਾ ਕਰਫਿਊ।
ਛੱਤੀਸਗੜ੍ਹ: ਚਾਰ ਫੀਸਦੀ ਜਾਂ ਇਸ ਤੋਂ ਵੱਧ ਸੰਕਰਮਣ ਦੀ ਦਰ ਵਾਲੇ ਜ਼ਿਲ੍ਹਿਆਂ ਵਿਚ ਸਕੂਲ ਬੰਦ ਕਰਨ ਦੇ ਨਾਲ-ਨਾਲ ਰਾਤ ਨੂੰ ਕਰਫਿਊ ਲਗਾਉਣ ਦਾ ਹੁਕਮ ਦਿੱਤਾ ਗਿਆ ਹੈ। ਛੱਤੀਸਗੜ੍ਹ ਵਿਚ ਜਲੂਸ, ਰੈਲੀਆਂ, ਜਨਤਕ ਮੀਟਿੰਗਾਂ, ਸਮਾਜਿਕ, ਸੱਭਿਆਚਾਰਕ, ਧਾਰਮਿਕ ਤੇ ਖੇਡ ਸਮਾਗਮਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਮਾਲ, ਸਿਨੇਮਾਘਰ, ਸਵੀਮਿੰਗ ਪੂਲ, ਮੈਰਿਜ ਪੈਲੇਸ, ਹੋਟਲ, ਰੈਸਟੋਰੈਂਟ ਅਤੇ ਆਡੀਟੋਰੀਅਮਾਂ ਵਿਚ ਭੀੜ-ਭੜੱਕੇ ‘ਤੇ ਵੀ ਪਾਬੰਦੀ ਲਗਾਈ ਗਈ ਹੈ।