ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਨਵਾਂ ਡੀ. ਜੀ. ਪੀ. ਮਿਲ ਗਿਆ ਹੈ। ਵੀ. ਕੇ. ਭਵਰਾ ਪੰਜਾਬ ਦੇ ਨਵੇਂ ਡੀ. ਜੀ. ਪੀ. ਹੋਣਗੇ। ਇਥੇ ਦੱਸ ਦੇਈਏ ਕਿ ਯੂ. ਪੀ. ਐੱਸ. ਸੀ. ਵੱਲੋਂ ਡੀ. ਜੀ. ਪੀ. ਦੀ ਕੱਟ ਆਫ਼ ਡੇਟ 30 ਸਤੰਬਰ ਦੀ ਬਜਾਏ 5 ਅਕਤੂਬਰ ਨੂੰ ਮੰਨਣ ਦੇ ਕਾਰਨ ਮੌਜੂਦਾ ਕਾਰਜਕਾਰੀ ਡੀ. ਜੀ. ਪੀ. ਸਿਧਾਰਥ ਚੱਟੋਪਾਧਿਆਏ ਡੀ. ਜੀ. ਪੀ. ਦੀ ਦੌੜ ’ਚੋਂ ਬਾਹਰ ਹੋ ਗਏ ਹਨ। ਦੱਸ ਦਈਏ ਕਿ ਪੰਜਾਬ ਵਿਚ ਤਿੰਨ ਮਹੀਨਿਆਂ ਦੇ ਅੰਦਰ ਪੁਲਸ ਨੂੰ ਤੀਜਾ ਡਾਇਰੈਕਟਰ ਜਨਰਲ ਮਿਲਿਆ ਹੈ। ਵੀ. ਕੇ. ਭਵਰਾ 1987 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਹਨ ਅਤੇ ਉਹ ਵਿਜੀਲੈਂਸ ਚੀਫ਼ ਦੇ ਤੌਰ ’ਤੇ ਵੀ ਕੰਮ ਕਰ ਚੁੱਕੇ ਹਨ।
ਵੀਰੇਸ਼ ਕੁਮਾਰ ਭਵਰਾ ਬਣੇ ਪੰਜਾਬ ਦੇ ਨਵੇਂ DGP
