ਕੁਝ ਦਿਨ ਪਹਿਲਾਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ ਕਾਰ ਰੋਕ ਕੇ ਨੌਕਰੀ ਮੰਗਣ ਵਾਲੀ ਲੜਕੀ ਸੋਨੀਆ ਨੂੰ PRTC ‘ਚ ਕੰਡਕਟਰ ਦੀ ਨੌਕਰੀ ਮਿਲ ਗਈ ਹੈ। ਰਾਜਾ ਵੜਿੰਗ ਨੇ ਇਸ ਸਬੰਧੀ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।
Happy to share that Sonia has been found eligible and appointed as Conductor in PRTC. I am sure that her commitment in the field will inspire other young girls to choose to break such barriers. I wish her all the best! https://t.co/rldOr60fcG
— Amarinder Singh Raja (@RajaBrar_INC) January 8, 2022
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸੋਨੀਆ ਨਾਮ ਦੀ ਕੁੜੀ ਨੇ ਰਾਜਾ ਵੜਿੰਗ ਦੀ ਕਾਰ ਰੋਕ ਕੇ ਇਹ ਮੰਗ ਕੀਤੀ ਗਈ ਸੀ ਕਿ ਉਸ ਕੋਲ ਹੈਵੀ ਲਾਇਸੈਂਸ ਹੈ ਤੇ ਉਹ ਡਰਾਈਵਰ ਦੀ ਨੌਕਰੀ ਕਰਨਾ ਚਾਹੁੰਦੀ ਹੈ। ਇਸ ਉੱਤੇ ਰਾਜਾ ਵੜਿੰਗ ਨੇ ਉਸੇ ਸਮੇਂ ਐਮਡੀ ਨੂੰ ਫੋਨ ਕਰ ਕੇ ਸੋਨੀਆ ਨੂੰ ਯੋਗਤਾ ਮੁਤਾਬਕ ਨੌਕਰੀ ਦੇਣ ਲ਼ਈ ਕਿਹਾ ਸੀ। ਅੱਜ ਰਾਜਾ ਵੜਿੰਗ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ ਕਿ ਸੋਨੀਆ ਨੂੰ ਨੌਕਰੀ ਦੇ ਦਿੱਤੀ ਗਈ ਹੈ।