CoWIN ਪੋਰਟਲ’ਤੇ ਇਕ ਨਵਾਂ ਫ਼ੀਚਰ ਜੋੜਿਆ ਗਿਆ ਹੈ ਜੋ ਕੋਰੋਨਾ ਵੈਕਸੀਨ ਦੇ ਤੀਸਰੇ ਡੋਜ਼ ਲਈ ਆਇਆ ਹੈ। ਇਹ ਉਨ੍ਹਾਂ ਲਈ ਹੈ ਜੋ ਕੋਰੋਨਾ ਦੇ ਤੀਸਰੇ ਮਤਲਬ ਬੂਸਟਰ ਡੋਜ਼ ਦੇ ਤਿਆਰ ਹਨ। ਹਾਲਾਂਕਿ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਅਜਿਹੇ ਲੋਕਾਂ ਨੂੰ ਨਵਾਂ ਰਜਿਸਟ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ ਹੈ। ਨੈਸ਼ਨਲ ਹੈਲਥ ਮਿਸ਼ਨ ਦੇ ਨਿਦੇਸ਼ਕ ਤੇ ਸਕੱਤਰ ਵਿਕਾਸ ਸ਼ੀਲ ਨੇ ਕਿਹਾ, ‘ਹੁਣ ਸੀਨੀਅਰ ਸਿਟੀਜ਼ਨ, ਫਰੰਟਲਾਈਨ ਤੇ ਹੈਲਥਕੇਅਰ ਵਰਕਰ ਲਈ ਪ੍ਰੀਕੌਸ਼ਨਰੀ ਡੋਜ਼ ਬੁੱਕ ਕਰਵਾਉਣ ਲਈ CoWIN ’ਤੇ ਆਨਲਾਈਨ Appointment ਦਾ ਫ਼ੀਚਰ ਮੌਜੂਦ ਹੈ।’
The feature for online appointments for Precaution Dose for HCWs/FLWs and Citizens (60+) is now live on Co-WIN. To book an appointment, please visit https://t.co/ZC467h2n3a @mansukhmandviya @MoHFW_INDIA @PIB_India @rssharma3 #LargestVaccineDrive
— Vikas Sheel (@iamvikassheel) January 8, 2022
ਸਿਹਤ ਮੰਤਰਾਲੇ ਨੇ ਸ਼ਨਿੱਚਰਵਾਰ ਨੂੰ ਆਪਣੇ ਟਵੀਟ ’ਚ ਇਹ ਵੀ ਕਿਹਾ ਹੈ ਕਿ,‘‘ਜੋ ਕੋਰੋਨਾ ਵੈਕਸੀਨ ਦੀ ਦੋ ਡੋਜ਼ ਲੈ ਚੁੱਕੇ ਹਨ ਉਹ ਕਿਸੇ ਵੀ ਵੈਕਸੀਨ ਸੈਂਟਰ ’ਤੇ ਜਾ ਸਕਦੇ ਹਨ।’ 25 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹੈਲਥ ਵਰਕਰਾਂ, ਫਰੰਟਲਾਈਨ ਵਰਕਰ ਤੇ ਸੀਨੀਅਰ ਸਿਟੀਜਨ ਲਈ ਕੋਰੋਨਾ ਵੈਕਸੀਨ ਦੇ ਤੀਸਰੇ ਡੋਜ਼ ਦੀ ਸ਼ੁਰੂਆਤ 10 ਜਨਵਰੀ ਨੂੰ ਹੋ ਜਾਵੇਗੀ।