ਰਾਸ਼ਟਰੀ ਰਾਜਧਾਨੀ ’ਚ ਕੋਰੋਨਾ ਜਾਂਚ ਦੌਰਾਨ ਸੰਸਦ ਭਵਨ ’ਚ ਤਾਇਨਾਤ 400 ਤੋਂ ਵੱਧ ਕਰਮੀ ਕੋਰੋਨਾ ਪੀੜਤ ਪਾਏ ਗਏ ਹਨ। ਸੂਤਰਾਂ ਅਨੁਸਾਰ ਇਨ੍ਹਾਂ ਕਰਮੀਆਂ ਦੀ 6 ਅਤੇ 7 ਜਨਵਰੀ ਨੂੰ ਜਾਂਚ ਕੀਤੀ ਗਈ ਸੀ, ਜਿਸ ’ਚ ਇਹ ਸਾਰੇ ਕੋਰੋਨਾ ਨਾਲ ਪੀੜਤ ਪਾਏ ਗਏ। ਲਗਭਗ 1400 ਸਟਾਫ਼ ਮੈਂਬਰਾਂ ਦੀ ਕੋਰੋਨਾ ਜਾਂਚ ਕੀਤੀ ਸੀ, ਜਿਨ੍ਹਾਂ ’ਚੋਂ 400 ਤੋਂ ਵੱਧ ਕੋਰੋਨਾ ਨਾਲ ਪੀੜਤ ਪਾਏ ਗਏ ਹਨ। ਕੋਰੋਨਾ ਨਾਲ ਪੀੜਤ ਪਾਏ ਗਏ ਜ਼ਿਆਦਾਤਰ ਲੋਕਾਂ ’ਚ ਕੋਰੋਨਾ ਦੇ ਲੱਛਣ ਨਹੀਂ ਮਿਲੇ ਸਨ। ਸੰਸਦ ਦੇ ਆਉਣ ਵਾਲੇ ਬਜਟ ਸੈਸ਼ਨ ਤੋਂ ਪਹਿਲਾਂ ਇਹ ਜਾਂਚ ਰਿਪੋਰਟ ਸਾਹਮਣੇ ਆਈ ਹੈ
ਸੰਸਦ ਦੇ ਬਜਟ ਸੈਸ਼ਨ ਦੀਆਂ ਤਾਰੀਖ਼ਾਂ ਦਾ ਐਲਾਨ ਹਾਲੇ ਤੱਕ ਨਹੀਂ ਕੀਤਾ ਗਿਆ ਹੈ। ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕੋਰੋਨਾ ਨਾਲ ਪੀੜਤ ਕਿੰਨੇ ਕਰਮੀ ਓਮੀਕ੍ਰੋਨ ਨਾਲ ਪੀੜਤ ਹੋਏ ਹਨ। ਇਸ ਦਾ ਖ਼ੁਲਾਸਾ ਜਾਂਚ ਨਮੂਨਿਆਂ ਦੀ ਜ਼ੀਨੋਮ ਸੀਕਵੇਸਿੰਗ ਤੋਂ ਬਾਅਦ ਕੀਤਾ ਜਾਵੇਗਾ।