ਦੇਸ਼

ਇਸ ਸੂਬੇ ਨੇ ਐਲਾਨਿਆ Lockdown ਤਾਂ ਲੋਕਾਂ ਨੇ ਪਹਿਲਾਂ ਹੀ ਖਰੀਦੀ 210 ਕਰੋੜ ਦੀ ਸ਼ਰਾਬ

ਤਾਮਿਲਨਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ ਦੇ ਅਨੁਸਾਰ, ਰਾਜ ਵਿੱਚ ਸ਼ਰਾਬ ਵੇਚਣ ਵਾਲੇ ਸਰਕਾਰੀ ਵਿਭਾਗ, ਐਤਵਾਰ ਨੂੰ ਤਾਲਾਬੰਦੀ ਤੋਂ ਠੀਕ ਪਹਿਲਾਂ ਲਗਭਗ 210 ਕਰੋੜ ਰੁਪਏ ਦੀ ਸ਼ਰਾਬ ਵੇਚੀ ਗਈ ਸੀ। ਆਮ ਤੌਰ ‘ਤੇ ਤਾਮਿਲਨਾਡੂ ‘ਚ ਸ਼ਨੀਵਾਰ ਅਤੇ ਐਤਵਾਰ ਨੂੰ ਸ਼ਰਾਬ ਦੀ ਔਸਤ ਵਿਕਰੀ 300 ਕਰੋੜ ਰੁਪਏ ਹੁੰਦੀ ਹੈ। ਐਤਵਾਰ ਨੂੰ ਦੁਕਾਨਾਂ ਬੰਦ ਹੋਣ ਕਾਰਨ ਇਸ ਵਾਰ ਸ਼ਨੀਵਾਰ ਨੂੰ ਹੀ ਲੋਕਾਂ ਨੇ ਸਟਾਕ ਜਮ੍ਹਾ ਕਰਵਾ ਲਿਆ।

ਨਿਗਮ ਨੇ ਕਿਹਾ ਕਿ ਸ਼ਨੀਵਾਰ ਨੂੰ ਰਿਕਾਰਡ ਵਿਕਰੀ ‘ਚ ਸਿਰਫ ਤਿੰਨ ਜ਼ਿਲਿਆਂ ਕਾਂਚੀਪੁਰਮ, ਚੇਂਗਲਪੱਟੂ ਅਤੇ ਤਿਰੂਵੱਲੂਵਰ ਨੇ 25 ਫੀਸਦੀ ਦਾ ਯੋਗਦਾਨ ਪਾਇਆ। ਤਾਮਿਲਨਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ ਨੂੰ ਪੰਜ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਇਹ ਪੰਜ ਜ਼ੋਨ ਚੇਨਈ, ਕੋਇੰਬਟੂਰ, ਮਦੁਰਾਈ, ਤ੍ਰਿਚੀ ਅਤੇ ਸਲੇਮ ਹਨ। ਤਸਮੈਕ ਕੋਲ ਰਾਜ ਵਿੱਚ ਸ਼ਰਾਬ ਦੀ ਪ੍ਰਚੂਨ ਅਤੇ ਥੋਕ ਸਪਲਾਈ ਦਾ ਅਧਿਕਾਰ ਹੈ।

ਸੂਬੇ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਕਾਰਨ ਪਿਛਲੇ ਹਫਤੇ ਵੀਰਵਾਰ ਨੂੰ ਪਾਬੰਦੀਆਂ ਦਾ ਐਲਾਨ ਕੀਤਾ ਸੀ। ਸੂਬਾ ਸਰਕਾਰ ਨੇ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਗਾਇਆ ਹੈ। ਇਸ ਤੋਂ ਇਲਾਵਾ ਹਰ ਐਤਵਾਰ ਨੂੰ ਪੂਰਨ ਲੌਕਡਾਊਨ ਦਾ ਵੀ ਐਲਾਨ ਕੀਤਾ ਗਿਆ ਹੈ। ਸੂਬੇ ਵਿੱਚ 9ਵੀਂ ਜਮਾਤ ਤੱਕ ਦੇ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ।

Leave a Comment

Your email address will not be published.

You may also like

Skip to toolbar