ਸੁਨਾਮ ਤੋਂ ਟਿਕਟ ਨਾ ਮਿਲਣ ਮਗਰੋਂ ਕਾਂਗਰਸ ਛੱਡ ਭਾਜਪਾ ‘ਚ ਦਾਮਨ ਬਾਜਵਾ ਸ਼ਾਮਿਲ ਹੋ ਗਏ ਹਨ | ਟਿਕਟ ਨਾ ਮਿਲਣ ਮਗਰੋਂ ਆਜ਼ਾਦ ਉਮੀਦਵਾਰ ਦੇ ਤੋਰ ‘ਤੇ ਉਨ੍ਹਾਂ ਵਲੋਂ ਸੁਨਾਮ ਤੋਂ ਕਾਗਜ਼ ਭਰੇ ਗਏ ਸੀ ਪਰ ਉਹ ਵਾਪਸ ਲੈ ਲਏ ਗਏ | ਹੁਣ ਦਾਮਨ ਬਾਜਵਾ ਨੇ ਭਾਜਪਾ ‘ਚ ਐਂਟਰੀ ਕਰ ਲਈ ਹੈ | ਦਾਮਨ ਬਾਜਵਾ ਨੇ ਕਿਹਾ ਕਿ ਗਜੇਂਦਰ ਸ਼ੇਖਾਵਤ ਮੇਰੇ ਘਰ ਆਏ ਅਤੇ ਇਨ੍ਹਾਂ ਨੇ ਜੋ ਭਾਜਪਾ ਬਾਰੇ ਦੱਸਿਆ ਉਹ ਸ਼ਾਇਦ ਮੈਨੂੰ ਨਹੀਂ ਸੀ ਪਤਾ | ਉਨ੍ਹਾਂ ਦਾ ਕਹਿਣਾ ਸੀ ਕਿ ਪਰਿਵਾਰਵਾਦ ਨੂੰ ਅੱਗੇ ਵਧਾਉਂਦੇ ਹੋਏ ਸੁਨਾਮ ਤੋਂ ਮੇਰੇ ਕੰਮ ਅਤੇ ਸਰਵੇ ਨੂੰ ਕਿਨਾਰਾ ਕਰ ਕੇ ਬਾਹਰੋਂ ਲਿਆ ਕੇ ਟਿਕਟ ਦਿੱਤੀ ਗਈ | ਉੱਥੇ ਹੀ ਕੇਵਲ ਸਿੰਘ ਬਾਦਲ ਦੇ ਬੇਟੇ ਜਗਦੀਪ ਸਿੰਘ ਬਾਦਲ ਵੀ ਭਾਜਪਾ ‘ਚ ਸ਼ਾਮਿਲ ਹੋਏ ਹਨ | ਉੱਥੇ ਹੀ ਅਮਰਜੀਤ ਸਿੰਘ ਟਿੱਕਾ ਨੇ ਵੱਡੇ ਇਲਜ਼ਾਮ ਲਾਉਂਦੇ ਕਿਹਾ ਕਿ ਕਾਂਗਰਸ ਨੇ ਟਿਕਟਾਂ ਵੇਚੀਆਂ ਹਨ | ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਚੰਨੀ ਤੇ ਸਿੱਧੂ ਨੇ ਵੀ ਟਿਕਟਾਂ ਖ਼ਰੀਦੀਆਂ ਹਨ |
ਟਿਕਟ ਨਾ ਮਿਲਣ ਤੋਂ ਨਰਾਜ ਕਾਂਗਰਸ ਦੀ ਦਮਨ ਬਾਜਵਾ ਨੇ ਛੱਡੀ ਪਾਰਟੀ,ਬੀਜੇਪੀ ਚ ਸ਼ਾਮਿਲ
