ਬੀਜੇਪੀ ਦੇ ਤਿਕੋਣੇ ਗਠਜੋੜ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਵਿੱਚ ਦੋ ਦਿਨ ਵਰਚੁਅਲ ਰੈਲੀ ਦਾ ਪ੍ਰੋਗਰਾਮ ਐਲਾਨਿਆ ਗਿਆ ਸੀ ਪਰ ਉਹ ਅੱਜ ਹੋਣ ਵਾਲੀ ਵਰਚੁਅਲ ਰੈਲੀ ਨਹੀਂ ਕਰਨਗੇ। ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਕੁਝ ਹਲਕਿਆਂ ਵਿੱਚ ਇਹ ਰੈਲੀ ਕਰਨੀ ਸੀ। ਦਰਅਸਲ ਅੱਜ ਕੀਤੀ ਜਾਣ ਵਾਲੀ ਵਰਚੁਅਲ ਰੈਲੀ ਰੱਦ ਹੋ ਗਈ ਹੈ। ਹੁਣ ਪ੍ਰਧਾਨ ਮੰਤਰੀ ਵਰਚੁਅਲ ਰੈਲੀ ਦੀ ਥਾਂ ’ਤੇ ਫਿਜ਼ੀਕਲ ਰੈਲੀ ਕਰਨ ਪੰਜਾਬ ਆ ਸਕਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਜਲੰਧਰ, ਕਪੂਰਥਲਾ ਤੇ ਬਠਿੰਡਾ ਦੇ ਵੋਟਰਾਂ ਨੂੰ ਸੋਬਧਨ ਕਰਨਾ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰ ਤੋਂ ਆ ਸਕਦੇ ਨੇ ਪੰਜਾਬ ਦੌਰੇ ਤੇ, ਜਾਣੋ ਇਸ ਵਾਰ ਕੀ ਹੋਣਗੇ ਇੰਤਜ਼ਾਮ
