ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਦੇ ਸੀਐਮ ਉਮੀਦਵਾਰ ਭਗਵੰਤ ਮਾਨ ‘ਤੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਗਿਆ ਕਿ ਸ਼ੁੱਕਰਵਾਰ ਨੂੰ ਅਟਾਰੀ ‘ਚ ਰੈਲੀ ਦੌਰਾਨ ਕਿਸੇ ਨੇ ਉਸ ਦੇ ਚਿਹਰੇ ‘ਤੇ ਤੇਜ਼ਧਾਰ ਚੀਜ਼ ਨਾਲ ਹਮਲਾ ਕਰ ਦਿੱਤਾ। ਭਗਵੰਤ ਮਾਨ ਚੋਣ ਪ੍ਰਚਾਰ ਦੇ ਸਿਲਸਿਲੇ ‘ਚ ਉਥੇ ਗਏ ਸਨ ਅਤੇ ਉਨ੍ਹਾਂ ਦੀ ਰੈਲੀ ‘ਚ ਹਮਲਾ ਹੋਇਆ। ਚਸ਼ਮਦੀਦਾਂ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਅਟਾਰੀ ਇਲਾਕੇ ‘ਚ ਉਸ ਸਮੇਂ ਉਨ੍ਹਾਂ ‘ਤੇ ਪਥਰਾਅ ਕੀਤਾ ਗਿਆ, ਜਦੋਂ ਭਗਵੰਤ ਮਾਨ ਕਾਰ ਦੀ ਸਨਰੂਫ ਖੋਲ੍ਹ ਕੇ ਖੜ੍ਹੇ ਹੋ ਕੇ ਲੋਕਾਂ ਦਾ ਸਵਾਗਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਜਾ ਰਿਹਾ ਸੀ, ਉਸ ਵੇਲੇ ਕੋਈ ਤਿੱਖੀ ਚੀਜ਼ ਉਨ੍ਹਾਂ ਦੇ ਮੱਥੇ ਉਤੇ ਵੱਜੀ। ਇਸ ਤੋਂ ਬਾਅਦ ਉਨ੍ਹਾਂ ਦੇ ਨਾਲ ਚੱਲ ਰਹੀ ਸਮਰਥਕਾਂ ਦੀ ਭੀੜ ਨਾਅਰੇਬਾਜ਼ੀ ਕਰ ਰਹੀ ਸੀ, ਪੂਰੀ ਤਰ੍ਹਾਂ ਸ਼ਾਂਤ ਹੋ ਗਈ। ਭਗਵੰਤ ਮਾਨ ਵੀ ਕਾਰ ਦੇ ਅੰਦਰ ਹੀ ਬੈਠੇ ਹਨ। ਕਾਰ ਵਿੱਚ ਬੈਠੇ ਭਗਵੰਤ ਮਾਨ 5 ਮਿੰਟਾਂ ਬਾਅਦ ਖੁਦ ਸਨਰੂਫ ਤੋਂ ਬਾਹਰ ਆ ਕੇ ਦੱਸਦੇ ਹਨ ਕਿ ਉਨ੍ਹਾਂ ਦੀ ਅੱਖ ਵਿੱਚ ਫੁੱਲ ਲੱਗ ਗਿਆ ਸੀ। ਉਹ ਲੋਕਾਂ ਨੂੰ ਫੁੱਲ ਵੀ ਦਿਖਾਉਂਦੇ ਹਨ। ਇਸ ਤੋਂ ਬਾਅਦ ਉਹ ਇਕ ਵਾਰ ਫਿਰ ਪ੍ਰਚਾਰ ‘ਤੇ ਨਿਕਲੇ ਹਨ।
