ਭਾਰਤੀ ਰਿਜ਼ਰਵ ਬੈਂਕ ਨੇ ਮੰਗਲਵਾਰ ਨੂੰ ਕਰਨਾਟਕ ਦੇ ਦੇਵਨਗਰੇ ਸਥਿਤ ਮਿਲਾਥ ਕੋ-ਆਪਰੇਟਿਵ ਬੈਂਕ ‘ਤੇ ਪਾਬੰਦੀਆਂ ਨੂੰ ਹੋਰ ਤਿੰਨ ਮਹੀਨਿਆਂ ਲਈ 7 ਮਈ 2022 ਤਕ ਵਧਾ ਦਿੱਤਾ ਹੈ। ਇਸ ਤੋਂ ਪਹਿਲਾਂ 10 ਮਈ 2019 ਨੂੰ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਹਰੇਕ ਖਾਤੇ ਤੋਂ ਕਢਵਾਉਣ ਦੀ ਸੀਮਾ 1,000 ਰੁਪਏ ਰੱਖੀ ਗਈ ਸੀ। ਇਸ ਪਾਬੰਦੀ ਨੂੰ ਸਮੇਂ-ਸਮੇਂ ‘ਤੇ ਵਧਾਇਆ ਗਿਆ ਹੈ।
ਆਰਬੀਆਈ ਨੇ ਮੰਗਲਵਾਰ ਨੂੰ ਇਕ ਬਿਆਨ ਵਿੱਚ ਕਿਹਾ ਕਿ ਪਹਿਲਾਂ ਜਾਰੀ ਕੀਤੇ ਸਾਰੇ ਦਿਸ਼ਾ-ਨਿਰਦੇਸ਼ ਤਿੰਨ ਮਹੀਨਿਆਂ ਦੇ ਵਾਧੇ ਦੌਰਾਨ ਲਾਗੂ ਰਹਿਣਗੇ। ਨਿਰਦੇਸ਼ਾਂ ਵਿੱਚ RBI ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਨਵਾਂ ਕਰਜ਼ਾ ਲੈਣਾ, ਨਵਾਂ ਨਿਵੇਸ਼ ਜਾਂ ਕੋਈ ਨਵੀਂ ਦੇਣਦਾਰੀ ਸ਼ਾਮਲ ਹੈ, ਜਿਸ ਵਿੱਚ ਪੈਸਾ ਉਧਾਰ ਲੈਣਾ ਜਾਂ ਕਿਸੇ ਹੋਰ ਦੇਣਦਾਰੀਆਂ ਦਾ ਭੁਗਤਾਨ ਕਰਨਾ ਸ਼ਾਮਲ ਹੈ।