ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਵੋਟਾਂ ਦਾ ਦਿਨ ਨੇੜੇ ਹੈ ਤੇ ਵੱਡੇ ਸਿਆਸੀ ਆਗੂਆਂ ਵੱਲੋਂ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੂੰ ਮਿਲਣ ਦਾ ਦੌਰ ਵੀ ਜਾਰੀ ਹੈ। ਇਸੇ ਕੜੀ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਨੂਰਮਹਿਲ ਦੇ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦਾ ਭਲਾ ਮੰਗਿਆ।
ਦਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਵੇਰੇ ਹੁਸ਼ਿਆਰਪੁਰ ਵਿਖੇ ਰਾਹੁਲ ਗਾਂਧੀ ਦੀ ਰੈਲੀ ’ਚ ਪਹੁੰਚਣਾ ਸੀ ਤਾਂ ਉਨ੍ਹਾਂ ਦੇ ਚੌਪਰ ਨੂੰ ਹੁਸ਼ਿਆਰਪੁਰ ਲਈ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ। ਉਸ ਤੋਂ ਬਾਅਦ ਉਨ੍ਹਾਂ ਨੂੰ ਸੁਜਾਨਪੁਰ ਜਾਣ ਲਈ ਚੌਪਰ ਨੂੰ ਉਡਾਣ ਭਰਨ ਦੀ ਇਜਾਜਤ ਦੇ ਦਿੱਤੀ ਗਈ। ਜਦੋਂ ਬਾਅਦ ਦੁਪਹਿਰ ਉਹ ਸੁਜਾਨਪੁਰ ਤੋਂ ਜਲੰਧਰ ਕੈਂਟ ’ਚ ਹੋਣ ਵਾਲੀ ਰੈਲੀ ’ਚ ਪਹੁੰਚਣ ਲਈ ਉਡਾਣ ਭਰਨ ਵਾਲੇ ਸਨ ਤਾਂ ਏਅਰ ਟਰੈਫਿਕ ਕੰਟਰੋਲਰ ਵੱਲੋਂ ਉਨ੍ਹਾਂ ਦੇ ਚੌਪਰ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ ਤੇ ਕਿਹਾ ਕਿ ਉਨ੍ਹਾਂ ਨੂੰ ਦਿੱਤੀ ਗਈ ਇਜਾਜ਼ਤ ਰੱਦ ਕਰ ਦਿੱਤੀ ਗਈ ਹੈ। ਉਸ ਤੋਂ ਬਾਅਦ ਉਨ੍ਹਾਂ ਸ਼ਾਮ ਨੂੰ ਸੜਕੀ ਮਾਰਗ ਰਾਹੀਂ ਜਲੰਧਰ ਪਹੁੰਚਣ ਲਈ ਚਾਲੇ ਪਾਏ।