ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਪਟਿਆਲਾ ‘ਚ ਰੈਲੀ ਕੀਤੀ। ਇਸ ਦੌਰਾਨ ਉਨ੍ਹਾਂ ਆਪ, ਸ਼੍ਰੋਮਣੀ ਅਕਾਲੀ ਦਲ, ਬੀਜੇਪੀ ਉਤੇ ਖੁੱਲ ਕੇ ਸ਼ਬਦੀ ਵਾਰ ਕੀਤੇ। ਰਾਹੁਲ ਗਾਂਧੀ ਨੇ ਕਿਹਾ ਕਿ ਕਿਹਾ, ‘ਮੈਂ ਝੂਠੇ ਵਾਅਦੇ ਨਹੀਂ ਕਰਾਂਗਾ, ਜੇਕਰ ਤੁਸੀਂ ਲੋਕ ਝੂਠੇ ਵਾਅਦੇ ਸੁਣਨਾ ਚਾਹੁੰਦੇ ਹੋ ਤਾਂ ਮੋਦੀ ਜੀ, ਬਾਦਲ ਜੀ ਅਤੇ ਕੇਜਰੀਵਾਲ ਜੀ ਨੂੰ ਸੁਣੋ। ਮੈਨੂੰ ਸੱਚ ਬੋਲਣਾ ਸਿਖਾਇਆ ਗਿਆ ਹੈ।
ਇਸ ਮੌਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਪੰਜਾਬ ਚੋਣਾਂ ਤੋਂ ਪਹਿਲਾਂ ਪਟਿਆਲਾ ਵਿੱਚ ਰੈਲੀ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਖਤਰੇ ਤੋਂ ਬਚਾਉਣ ਲਈ ਸਾਨੂੰ ਏਕਤਾ, ਭਾਈਚਾਰੇ ਅਤੇ ਪਿਆਰ ਨਾਲ ਅੱਗੇ ਵਧਣਾ ਹੋਵੇਗਾ। ਤਾਂ ਹੀ ਇਹ ਸੂਬਾ ਤਰੱਕੀ ਕਰੇਗਾ। ਰਾਹੁਲ ਗਾਂਧੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਝੂਠ ਬੋਲਦੀ ਹੈ। ਉਹ ਕਹਿੰਦੀ ਹੈ ਕਿ ਅਸੀਂ ਮੁਹੱਲਾ ਕਲੀਨਿਕ ਖੋਲ੍ਹਿਆ ਹੈ। ਦਿੱਲੀ ਵਿੱਚ ਮੁਹੱਲਾ ਕਲੀਨਿਕ ਖੋਲ੍ਹਣ ਦਾ ਕੰਮ ਸ਼ੀਲਾ ਦੀਕਸ਼ਿਤ ਨੇ ਕੀਤਾ ਸੀ। ਜਦੋਂ ਕਰੋਨਾ ਆਇਆ, ਆਕਸੀਜਨ ਦੀ ਕਮੀ ਹੋ ਗਈ ਤਾਂ ਇਹ ਮੁਹੱਲਾ ਕਲੀਨਿਕ ਗਾਇਬ ਹੋ ਗਏ ਸਨ।
ਕਾਬਲੇਗੌਰ ਹੈ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਪੰਜਾਬ ਵਿੱਚ ਤਿੰਨ ਰੈਲੀਆਂ ਹਨ। ਉਹ ਬਰਨਾਲਾ, ਰਾਜਪੁਰਾ ਅਤੇ ਮਾਨਸਾ ਵਿੱਚ ਪਾਰਟੀ ਲਈ ਪ੍ਰਚਾਰ ਕਰਨਗੇ। ਪੰਜਾਬ ਦੇ ਵਿਵਾਦਤ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਮਾਨਸਾ ਤੋਂ ਕਾਂਗਰਸ ਦੇ ਉਮੀਦਵਾਰ ਹਨ। ਪ੍ਰਿਅੰਕਾ ਗਾਂਧੀ ਵੀ ਪੰਜਾਬ ਵਿੱਚ ਹੈ ਅਤੇ ਉਹ ਅੰਮ੍ਰਿਤਸਰ ਪੂਰਬੀ ਵਿੱਚ ਨਵਜੋਤ ਸਿੱਧੂ ਲਈ ਵੋਟਾਂ ਮੰਗੇਗੀ। ਉਨ੍ਹਾਂ ਦਾ ਚੋਣ ਪ੍ਰਚਾਰ ਰੋਪੜ ਵਿੱਚ ਵੀ ਹੋਵੇਗਾ।