Latest

ਘਰੋੋਂ ਨਿਕਲਣ ਤੋਂ ਪਹਿਲਾਂ ਰੱਖੋ ਧਿਆਨ, ਪੰਜਾਬ ਸਰਕਾਰ ਨੇ ਕੀਤੇ ਨਵੇਂ ਹੁਕਮ ਜਾਰੀ

ਪੰਜਾਬ ਸਰਕਾਰ ਵਲੋਂ ਅੱਜ ਕੋਰੋਨਾ ਪਾਬੰਦੀਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਹੁਣ ਕੋਰੋਨਾ ਪਾਬੰਦੀਆਂ 25 ਫਰਵਰੀ ਤਕ ਜਾਰੀ ਰਹਿਣਗੀਆਂ। ਇਨ੍ਹਾਂ ਹੁਕਮਾਂ ਦੇ ਵਿੱਚ ਜਿੱਥੇ ਸਰਕਾਰ ਵਲੋਂ ਸਕੂਲੀ ਬੱਚਿਆਂ ਨੂੰ ਕਿਹਾ ਗਿਆ ਹੈ ਕਿ ਸਕੂਲ ਆਉਣਾ ਹੈ ਜਾਂ ਨਹੀਂ, ਇਹ ਫ਼ੈਸਲਾ ਖੁਦ ਵਿਦਿਆਰਥੀ ਕਰਨਗੇ। ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਮੁਤਾਬਕ ਸੋਸ਼ਲ ਡਿਸਟੈਂਸਿੰਗ ਲਾਜ਼ਮੀ ਹੈ। ਸਕੂਲ, ਕਾਲਜ, ਯੂਨੀਵਰਸਿਟੀਆਂ ਪੂਰਨ ਰੂਪ ‘ਚ ਖੋਲ੍ਹੇ ਜਾਣ। ਜਿਹੜੇ ਵਿਦਿਆਰਥੀਆਂ ਦੀ 15 ਸਾਲ ਤੋਂ ਉਮਰ ਵਧੇਰੇ ਹੈ, ਉਨ੍ਹਾਂ ਨੂੰ ਪਹਿਲੀ ਡੋਜ਼ ਲੱਗੀ ਹੋਣੀ ਚਾਹੀਦੀ ਹੈ। ਬਾਰ, ਸਿਨੇਮਾ ਹਾਲ, ਮਾਲ, ਜਿੰਮ, ਰੈਸਟੋਰੈਂਟ, ਸਪੋਰਟਸ ਕੰਪਲੈਕਸ, ਮਿਊਜ਼ੀਅਮ, ਚਿੜੀਆਘਰ ਆਦਿ 75 ਫ਼ੀਸਦ ਨਾਲ ਖੋਲ੍ਹੇ ਜਾ ਸਕਦੇ ਹਨ। ਏਸੀ ਬੱਸਾਂ ‘ਚ 50 ਫ਼ੀਸਦ ਸਵਾਰੀਆਂ ਬਿਠਾਈਆਂ ਜਾ ਸਕਦੀਆਂ ਹਨ। ਪ੍ਰਾਈਵੇਟ ਅਤੇ ਸਰਕਾਰੀ ਅਦਾਰਿਆਂ ‘ਚ ਮਾਸਕ ਪਾਉਣਾ ਲਾਜ਼ਮੀ ਹੈ।

ਇਸ ਤੋਂ ਪਹਿਲਾਂ ਪੰਜਾਬ ਸਰਕਾਰ ਸਕੂਲ ਖੋਲ੍ਹਣ ਚੁਫੇੜੇ ਮੰਗ ਅਤੇ ਬੱਚਿਆਂ ਦੀ ਖਰਾਬ ਹੁੰਦੀ ਪੜ੍ਹਾਈ ਨੂੰ ਮੱਦਨੇਜ਼ਰ ਰੱਖਦੇ ਹੋਏ 7 ਫਰਵਰੀ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ 8 ਫਰਵਰੀ ਤੋਂ ਸਕੂਲ-ਕਾਲਜ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਸਨ।

Leave a Comment

Your email address will not be published.

You may also like

Skip to toolbar