class="post-template-default single single-post postid-8887 single-format-standard wpb-js-composer js-comp-ver-6.11.0 vc_responsive">

ਪੰਜਾਬ

ਵਿਧਾਨ ਸਭਾ ਚੋਣਾ – ਪੰਜਾਬ ’ਚ ਅੱਜ ਸ਼ਾਮ ਨੂੰ ਬੰਦ ਹੋ ਜਾਵੇਗਾ ਚੋਣ ਪ੍ਰਚਾਰ

20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਅੱਜ 18 ਫਰਵਰੀ ਨੂੰ ਸ਼ਾਮ ਛੇ ਵਜੇ ਬੰਦ ਹੋ ਜਾਵੇਗਾ। ਉਧਰ ਵੋਟਾਂ ਦੇ ਮੱਦੇਨਜ਼ਰ ਸੂਬੇ ’ਚ ਅਮਨ- ਸ਼ਾਂਤੀ ਦਾ ਮਾਹੌਲ ਬਣਾਈ ਰੱਖਣ ਲਈ ਸ਼ਰਾਬ ਦੇ ਠੇਕੇ ਵੀ ਸ਼ੁੱਕਰਵਾਰ ਸ਼ਾਮ ਛੇ ਵਜੇ ਤੋਂ ਐਤਵਾਰ ਸ਼ਾਮ ਛੇ ਵਜੇ ਵੋਟਾਂ ਪੈਣ ਤਕ ਬੰਦ ਰਹਿਣਗੇ। ਚੋਣ ਪ੍ਰਚਾਰ ਬੰਦ ਹੋਣ ਨਾਲ ਦੂਜੇ ਸੂਬਿਆਂ ਦੇ ਲੋਕਾਂ ਅਤੇ ਹਲਕਿਆਂ ਤੋਂ ਬਾਹਰਲੇ ਲੋਕਾਂ ਨੂੰ ਹਲਕੇ ’ਚ ਰਹਿਣ ਦੀ ਇਜ਼ਾਜਤ ਨਹੀਂ ਹੋਵੇਗੀ।

ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਲਈ 1304 ਉਮੀਦਵਾਰ ਚੋਣ ਮੈਦਾਨ ’ਚ ਹਨ। ਇਨ੍ਹਾਂ 1304 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਸੂਬੇ ਦੇ 21275066 ਵੋਟਰਾਂ, ਜਿਨ੍ਹਾਂ ’ਚ 10086514 ਇਸਤਰੀ ਵੋਟਰ ਹਨ। ਸਭ ਤੋਂ ਵੱਡੀ ਉਮਰ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਚੋਣ ਮੈਦਾਨ ਵਿਚ ਹਨ। ਜਦਕਿ ਸਭ ਤੋਂ ਘੱਟ 25 ਸਾਲ ਦੀ ਉਮਰ ਵਾਲੇ ਛੇ ਉਮੀਦਵਾਰ ਚੋਣ ਮੈਦਾਨ ’ਚ ਹਨ।

ਮੁੱਖ ਚੋਣ ਅਫਸਰ ਡਾ. ਕਰੁਣਾ ਰਾਜੂ ਅਨੁਸਾਰ ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਚੋਣ ਪ੍ਰਚਾਰ ਖ਼ਤਮ ਹੁੰਦੇ ਸਾਰ ਹੀ ਰੇਡੀਓ ਤੇ ਟੈਲੀਵੀਜ਼ਨ ’ਤੇ ਹੋਣ ਵਾਲੇ ਪ੍ਰਚਾਰ ’ਤੇ ਵੀ ਰੋਕ ਲੱਗ ਜਾਵੇਗੀ। ਸ਼ੁੱਕਰਵਾਰ ਸ਼ਾਮ ਛੇ ਵਜੇ ਤੋਂ ਬਾਅਦ ਰੇਡੀਓ, ਟੈਲੀਵਿਜ਼ਨ, ਸਿਨੇਮਾ ਸਮੇਤ ਅਜਿਹੇ ਹੋਰ ਕਿਸੇ ਵੀ ਸਾਧਨ ’ਤੇ ਪ੍ਰਚਾਰ ਨਹੀਂ ਕੀਤਾ ਜਾ ਸਕੇਗਾ। ਏਸੀ ਤਰ੍ਹਾਂ ਬਲਕ ਐੱਸਐੱਮਐਸ, ਸੋਸ਼ਲ ਮੀਡੀਆ ਅਤੇ ਆਈਵੀਆਰਐੱਸ ਸੁਨੇਹਿਆਂ ਰਾਹੀਂ ਵੀ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ’ਤੇ ਪਾਬੰਦੀ ਰਹੇਗੀ।

Leave a Comment

Your email address will not be published.

You may also like