ਦੁਨੀਆ ਦੇ ਸਭ ਤੋਂ ਅਮੀਰ ਆਦਮੀਆਂ ‘ਚੋਂ ਇੱਕ ਐਲਨ ਮਸਕ ਟਵਿਟਰ ‘ਤੇ ਕਾਫੀ ਸਰਗਰਮ ਹਨ। ਉਹ ਵੱਖ-ਵੱਖ ਮੁੱਦਿਆਂ ‘ਤੇ ਟਵੀਟ ਕਰਦੇ ਰਹਿੰਦੇ ਹਨ ਪਰ ਕਈ ਵਾਰ ਉਨ੍ਹਾਂ ਦੇ ਟਵੀਟ ਹੰਗਾਮਾ ਵੀ ਕਰ ਦਿੰਦੇ ਹਨ। ਦਰਅਸਲ, ਐਲਨ ਮਸਕ ਨੇ ਇੱਕ ਟਵੀਟ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤੁਲਨਾ ਹਿਟਲਰ ਨਾਲ ਕੀਤੀ ਸੀ। ਹਾਲਾਂਕਿ ਬਾਅਦ ‘ਚ ਉਨ੍ਹਾਂ ਨੇ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ।
ਐਲਨ ਮਸਕ ਨੇ ਟਵੀਟ ਟਰੱਕਾਂ ਦੇ ਵਿਰੋਧ ਦੇ ਸਮਰਥਨ ‘ਚ ਕੀਤਾ ਸੀ। ਉਨ੍ਹਾਂ ਦੇ ਇਸ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਾਫੀ ਹੰਗਾਮਾ ਹੋਇਆ, ਜਿਸ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ਨੇ ਬਿਨਾਂ ਕੁਝ ਦੱਸੇ ਆਪਣਾ ਟਵੀਟ ਡਿਲੀਟ ਕਰ ਦਿੱਤਾ। ਟੈਸਲਾ ਦੇ ਮੁੱਖ ਕਾਰਜਕਾਰੀ ਐਲਨ ਮਸਕ ਨੇ ਵੀ ਜਨਵਰੀ ਵਿੱਚ ਕੈਨੇਡੀਅਨ ਟਰੱਕਰਾਂ ਦੇ ਸਮਰਥਨ ਵਿੱਚ ਟਵੀਟ ਕੀਤਾ ਸੀ। ਉਦੋਂ ਟਰੱਕਾਂ ਵਾਲਿਆਂ ਨੇ ਕੈਨੇਡਾ ਸਰਕਾਰ ਦੀ ਸਿਹਤ ਨੀਤੀ ਦੇ ਵਿਰੋਧ ਵਿੱਚ ਬੰਦ ਦਾ ਐਲਾਨ ਕੀਤਾ ਸੀ ਤੇ ਪ੍ਰਦਰਸ਼ਨ ਕਰ ਰਹੇ ਸਨ। ਇਸ ਤੋਂ ਬਾਅਦ ਬੁੱਧਵਾਰ ਨੂੰ ਮਸਕ ਨੇ ਉਨ੍ਹਾਂ ਦੇ ਸਮਰਥਨ ‘ਚ ਇਕ ਵਾਰ ਫਿਰ ਟਵੀਟ ਕੀਤਾ। ਇਸ ਵਾਰ ਉਨ੍ਹਾਂ ਨੇ ਇੱਕ ਮੀਮ ਫੋਟੋ ਸ਼ੇਅਰ ਕੀਤੀ ਹੈ। ਉਸ ਮੀਮ ‘ਚ ਹਿਟਲਰ ਦੀ ਫੋਟੋ ਸੀ ਤੇ ਉਸ ‘ਤੇ ਲਿਖਿਆ ਸੀ ਕਿ ‘ਮੇਰੀ ਤੁਲਨਾ ਜਸਟਿਨ ਨਾਲ ਕਰਨਾ ਬੰਦ ਕਰੋ’। ਹੇਠਾਂ ਲਿਖਿਆ ਸੀ I had a Budget।