ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਕਿ ਜੇਕਰ ਓਮੀਕ੍ਰੋਨ ਤੋਂ ਬਾਅਦ ਕੋਵਿਡ-19 ਦਾ ਕੋਈ ਵੱਡਾ ਪ੍ਰਕੋਪ ਨਹੀਂ ਹੁੰਦਾ ਤਾਂ 2022 ਵਿੱਚ ਮਹਾਂਮਾਰੀ ਖ਼ਤਮ ਹੋ ਸਕਦੀ ਹੈ। ਹਾਲਾਂਕਿ, ਇਸ ਦਾ ਮਤਲਬ ਇਹ ਨਹੀਂ ਹੈ ਕਿ ਕੋਰੋਨਾ ਵਾਇਰਸ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ। ਇਸ ਸਮੇਂ ਭਵਿੱਖਬਾਣੀ ਕਰਨਾ ਮੁਸ਼ਕਲ ਹੈ, ਪਰ ਡਬਲਯੂਐਚਓ ਨੂੰ ਉਮੀਦ ਹੈ ਕਿ ਜੇ ਹੋਰ ਕੁਝ ਨਹੀਂ ਹੋਇਆ ਤਾਂ ਮਹਾਂਮਾਰੀ 2022 ਵਿੱਚ ਖ਼ਤਮ ਹੋ ਸਕਦੀ ਹੈ। ਮਹਾਂਮਾਰੀ ਦੇ ਅੰਤ ਦਾ ਮਤਲਬ ਹੈ ਕਿ ਕੋਈ ਵੱਡਾ ਕਹਿਰ ਨਹੀਂ ਵਾਪਰੇਗਾ।
ਡਬਲਯੂਐਚਓ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਕੇਸਾਂ ਦਾ ਮਤਲਬ ਹੈ ਕਿ ਵਾਇਰਸ ਪਰਿਵਰਤਨ ਕਰਨ ਵਿੱਚ ਸਮਰੱਥ ਹੈ, ਇਸ ਲਈ ਸਾਨੂੰ ਨਹੀਂ ਪਤਾ ਕਿ ਸਥਿਤੀ ਕਿਵੇਂ ਸਾਹਮਣੇ ਆਵੇਗੀ। ਹਾਲਾਂਕਿ, ਸਾਵਧਾਨ ਰਹਿਣਾ ਚਾਹੀਦਾ ਹੈ ਤੇ ਉਮੀਦ ਕਰਨੀ ਚਾਹੀਦੀ ਹੈ ਕਿ ਓਮੀਕ੍ਰੋਨ ਦੁਨੀਆ ਭਰ ਵਿੱਚ ਫੈਲਣ ਤੋਂ ਬਾਅਦ ਵੱਡੇ ਕਹਿਰ ਖ਼ਤਮ ਹੋ ਜਾਣਗੇ। ਵੁਜਨੋਵਿਕ ਮੁਤਾਬਕ, ਡਬਲਯੂਐਚਓ ਇਹ ਭਵਿੱਖਬਾਣੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਅਜਿਹਾ ਕਦੋਂ ਹੋਵੇਗਾ? ਪਰ ਇਹ ਮੁਸ਼ਕਲ ਹੈ ਕਿਉਂਕਿ ਬਹੁਤ ਸਾਰੇ ਦੇਸ਼ ਹੁਣ ਆਪਣੀਆਂ ਟੈਸਟਿੰਗ ਰਣਨੀਤੀਆਂ ਬਦਲ ਰਹੇ ਹਨ।