ਰੂਸ ਵੱਲੋਂ ਯੂਕ੍ਰੇਨ ’ਤੇ ਹਮਲੇ ਤੋਂ ਬਾਅਦ ਹਮਲਾਵਰੀ ਰਵੱਈਆ ਵਿਖਾ ਰਹੇ ਪੱਛਮੀ ਦੇਸ਼ ਹੱਕੇ-ਬੱਕੇ ਰਹਿ ਗਏ ਹਨ। ਬ੍ਰਿਟੇਨ ਤੇ ਅਮਰੀਕਾ ਦੀਆਂ ਰੂਸ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਉਣ ਦੀਆਂ ਧਮਕੀਆਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ। ਬ੍ਰਿਟੇਨ ਤੇ ਅਮਰੀਕਾ ਨੇ ਵੱਡੀਆਂ ਪਾਬੰਦੀਆਂ ਦੀ ਚਿਤਾਵਨੀ ਦਿੰਦੇ ਹੋਏ ਰੂਸ ਦੇ ਬੈਂਕਾਂ ਤੇ ਵਿੱਤੀ ਸੰਸਥਾਵਾਂ ’ਤੇ ਨੁਕੇਲ ਕੱਸਣ ਦੀ ਵੀ ਕੋਸ਼ਿਸ਼ ਕੀਤੀ ਪਰ ਇਸ ਨੂੰ ਨਜ਼ਰਅੰਦਾਜ਼ ਕਰਦੇ ਹੋਏ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ਖਿਲਾਫ ਮਿਲਟਰੀ ਆਪ੍ਰੇਸ਼ਨ ਦਾ ਐਲਾਨ ਕੀਤਾ। ਰੂਸ ਦਾ ਗੁੱਸਾ ਯੂਕ੍ਰੇਨ ’ਤੇ ਆਫਤ ਬਣ ਕੇ ਵਰ੍ਹਿਆ, ਜਿਸ ਨਾਲ ਹਮਲੇ ਤੋਂ ਨਾ-ਉਮੀਦ ਦੁਨੀਆ ਨੂੰ ਦੁਖੀ ਹੋਣਾ ਪਿਆ। ਇੱਥੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੁਨੀਆ ਦੀਆਂ 2 ਵੱਡੀਆਂ ਸ਼ਕਤੀਆਂ (ਯੂ. ਐੱਸ. ਤੇ ਯੂ. ਕੇ.) ਦੀ ਚਿਤਾਵਨੀ ਨੂੰ ਨਜ਼ਰਅੰਦਾਜ਼ ਕਰਨ ਵਾਲੇ ਰੂਸ ਦੇ ਇਰਾਦੇ ਕਿੰਨੇ ਬੁਲੰਦ ਹਨ। ਇਸ ਹਮਲੇ ਦਾ ਅੰਜਾਮ ਜੋ ਵੀ ਹੋਵੇ ਪਰ ਰੂਸ ਨੇ ਦੁਨੀਆ ਨੂੰ ਇਹ ਸੁਨੇਹਾ ਵੀ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਵਿਸ਼ਵ ਜੰਗ ਦੀ ਸਥਿਤੀ ’ਚ ਵੀ ਹਰ ਹਾਲਤ ਵਿਚ ਲੜਨ ਲਈ ਤਿਆਰ ਹੈ।
ਕੁੱਝ ਨਹੀਂ ਬਣਿਆ US-Uk ਦੀਆਂ ਧਮਕੀਆਂ ਦਾ, ਰੂਸ ਦੇ ਹਮਲੇ ਤੋਂ ਦੁਨੀਆਂ ਦੁਖੀ
