ਖੇਤੀਬਾੜੀ ਦੇਸ਼

ਜਲਦ ਨਾ ਕੀਤਾ ਇਹ ਕੰਮ ਤਾਂ ਰੁਕ ਜਾਵੇਗੀ PM Kisan Scheme ਦੀ ਕਿਸ਼ਤ

ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਕੇਂਦਰ ਸਰਕਾਰ ਕਿਸਾਨਾਂ ਦੇ ਖਾਤੇ ‘ਚ 2000 ਰੁਪਏ ਦੀ ਕਿਸ਼ਤ ਟਰਾਂਸਫ਼ਰ ਕਰਦੀ ਹੈ। ਜੇਕਰ ਤੁਸੀਂ ਵੀ 11ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਇਹ ਤੁਹਾਡੇ ਲਈ ਅਹਿਮ ਖ਼ਬਰ ਹੈ। ਸਰਕਾਰ 11ਵੀਂ ਕਿਸ਼ਤ ਦੇ ਪੈਸੇ ਹੋਲੀ ਤੋਂ ਬਾਅਦ ਕਿਸਾਨਾਂ ਦੇ ਖਾਤੇ ‘ਚ ਟਰਾਂਸਫ਼ਰ ਕਰੇਗੀ। ਜੇਕਰ ਤੁਸੀਂ ਵੀ ਇਹ ਪੈਸੇ ਚਾਹੁੰਦੇ ਹੋ ਤਾਂ ਉਸ ਤੋਂ ਪਹਿਲਾਂ 31 ਮਾਰਚ ਤੱਕ ਇੱਕ ਜ਼ਰੂਰੀ ਕੰਮ ਕਰ ਲਓ, ਨਹੀਂ ਤਾਂ ਇਹ ਪੈਸੇ ਤੁਹਾਡੇ ਖਾਤੇ ‘ਚ ਨਹੀਂ ਆਉਣਗੇ।

ਇਸ ਸਰਕਾਰੀ ਯੋਜਨਾ ਦਾ ਲਾਭ ਬਹੁਤ ਸਾਰੇ ਅਯੋਗ ਲੋਕ ਲੈ ਰਹੇ ਸਨ, ਜਿਸ ਕਾਰਨ ਸਰਕਾਰ ਨੇ ਸਾਰਿਆਂ ਲਈ ਈ-ਕੇਵਾਈਸੀ ਲਾਜ਼ਮੀ ਕਰ ਦਿੱਤੀ ਹੈ। ਜੇਕਰ ਤੁਸੀਂ ਇਹ ਕੇਵਾਈਸੀ ਨਹੀਂ ਕਰਵਾਉਂਦੇ ਤਾਂ 11ਵੀਂ ਕਿਸ਼ਤ ਦਾ ਪੈਸਾ ਤੁਹਾਡੇ ਖਾਤੇ ‘ਚ ਨਹੀਂ ਆਵੇਗਾ। ਈ-ਕੇਵਾਈਸੀ ਤੋਂ ਬਗੈਰ ਤੁਹਾਡੀ 11ਵੀਂ ਕਿਸ਼ਤ ਫਸ ਜਾਵੇਗੀ। ਇਹ ਕੇਵਾਈਸੀ ਤੁਸੀਂ ਘਰ ਬੈਠੇ ਆਨਲਾਈਨ ਕਰਵਾ ਸਕਦੇ ਹੋ

ਕਿਵੇਂ ਕਰੀਏ eKYC
eKYC ਕਰਵਾਉਣ ਲਈ ਤੁਹਾਨੂੰ ਪਹਿਲਾਂ ਅਧਿਕਾਰਤ ਵੈੱਬਸਾਈਟ https://pmkisan.gov.in/ ‘ਤੇ ਜਾਣਾ ਪਵੇਗਾ।

ਤੁਹਾਨੂੰ ਉੱਪਰ ਸੱਜੇ ਪਾਸੇ ekyc ਦਾ ਆਪਸ਼ਨ ਨਜ਼ਰ ਆਵੇਗਾ।

ਤੁਹਾਨੂੰ ਇਸ eKYC ‘ਤੇ ਕਲਿੱਕ ਕਰਨਾ ਹੋਵੇਗਾ।

ਹੁਣ ਤੁਹਾਨੂੰ ਆਪਣਾ ਆਧਾਰ ਨੰਬਰ ਦਰਜ ਕਰਨਾ ਹੋਵੇਗਾ।

ਇਸ ਤੋਂ ਬਾਅਦ ਤੁਹਾਨੂੰ ਇਮੇਜ਼ ਕੋਡ ਐਂਟਰ ਕਰਨਾ ਹੋਵੇਗਾ ਤੇ ਸਬਮਿਟ ਬਟਨ ‘ਤੇ ਕਲਿੱਕ ਕਰਨਾ ਹੋਵੇਗਾ।

ਹੁਣ ਤੁਹਾਨੂੰ ਆਪਣਾ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ ਤੇ OTP ਭਰਨਾ ਹੋਵੇਗਾ।

ਇਸ ਤੋਂ ਬਾਅਦ ਜੇਕਰ ਤੁਹਾਡੇ ਸਾਰੇ ਵੇਰਵੇ ਪੂਰੀ ਤਰ੍ਹਾਂ ਵੈਧ ਹਨ ਤਾਂ ਤੁਹਾਡੀ eKYC ਪ੍ਰਕਿਰਿਆ ਪੂਰੀ ਹੋ ਜਾਵੇਗੀ।

ਜੇਕਰ ਤੁਹਾਡਾ ਪ੍ਰੋਸੈੱਸ ਠੀਕ ਨਹੀਂ ਹੈ ਤਾਂ ਇਨਵੈਲਿਡ ਲਿਖਿਆ ਆ ਜਾਵੇਗਾ।

ਤੁਸੀਂ ਆਧਾਰ ਸੇਵਾ ਕੇਂਦਰ ‘ਤੇ ਜਾ ਕੇ ਇਸ ਨੂੰ ਠੀਕ ਕਰਵਾ ਸਕਦੇ ਹੋ।

11ਵੀਂ ਕਿਸ਼ਤ ਦੇ ਪੈਸੇ ਕਦੋਂ ਆਉਣਗੇ?
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਕਿਸਾਨਾਂ ਨੂੰ ਪਹਿਲੀ ਕਿਸ਼ਤ ਦਾ ਪੈਸਾ 1 ਅਪ੍ਰੈਲ ਤੋਂ 31 ਜੁਲਾਈ ਤੱਕ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਦੂਜੀ ਕਿਸ਼ਤ ਦੇ ਪੈਸੇ 1 ਅਗਸਤ ਤੋਂ 30 ਨਵੰਬਰ ਦੇ ਵਿਚਕਾਰ ਟਰਾਂਸਫਰ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਤੀਜੀ ਕਿਸ਼ਤ ਦੇ ਪੈਸੇ 1 ਦਸੰਬਰ ਤੋਂ 31 ਮਾਰਚ ਦਰਮਿਆਨ ਟਰਾਂਸਫ਼ਰ ਕੀਤੇ ਜਾਂਦੇ ਹਨ। ਇਸ ਅਨੁਸਾਰ ਅਪ੍ਰੈਲ ਦੇ ਸ਼ੁਰੂ ‘ਚ ਕਿਸਾਨਾਂ ਦੇ ਖਾਤੇ ‘ਚ 11 ਕਿਸ਼ਤਾਂ ਦੇ ਪੈਸੇ ਟਰਾਂਸਫ਼ਰ ਕਰ ਦਿੱਤੇ ਜਾਣਗੇ।

Leave a Comment

Your email address will not be published.

You may also like

Skip to toolbar