Latest ਦੇਸ਼

48 ਘੰਟਿਆਂ ‘ਚ 4000 ਵਿਦਿਆਰਥੀ ਯੂਕਰੇਨ ਤੋਂ ਵਾਪਸ ਲਿਆਉਣ ਦੀ ਯੋਜਨਾ

ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ ਅੱਠਵਾਂ ਦਿਨ ਹੈ। ਇਸ ਦੌਰਾਨ ਆਪਰੇਸ਼ਨ ਗੰਗਾ ਤਹਿਤ ਹੁਣ ਤੱਕ ਕਰੀਬ ਇੱਕ ਹਜ਼ਾਰ ਵਿਦਿਆਰਥੀ ਪੰਜ ਜਹਾਜ਼ਾਂ ਰਾਹੀਂ ਭਾਰਤ ਵਾਪਸ ਆ ਚੁੱਕੇ ਹਨ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦੱਸਿਆ ਹੈ ਕਿ ਅਗਲੇ 48 ਘੰਟਿਆਂ ਦੇ ਅੰਦਰ 4 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਭਾਰਤ ਵਾਪਸ ਲਿਆਉਣ ਦੀ ਯੋਜਨਾ ਹੈ। ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕ ਵਿਸ਼ੇਸ਼ ਉਡਾਣ ਰਾਹੀਂ ਪੋਲੈਂਡ ਤੋਂ ਦਿੱਲੀ ਪੁੱਜੇ, ਜਿਸ ਦੌਰਾਨ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਐੱਮ ਸਿੰਧੀਆ ਨੇ ਕਿਹਾ, ”ਆਪ੍ਰੇਸ਼ਨ ਗੰਗਾ ਤਹਿਤ ਅੱਜ ਬੁਖਾਰੇਸਟ ਤੋਂ 8 ਉਡਾਣਾਂ, ਸੁਸੇਵਾ ਤੋਂ 2 ਉਡਾਣਾਂ, ਕੋਸੀਸ ਤੋਂ 1 ਉਡਾਣ, ਬੁਡਾਪੇਸਟ ਤੋਂ 5 ਉਡਾਣਾਂ ਤੇ ਰੱਜੋ ਤੋਂ 3 ਉਡਾਣਾਂ ਰਾਹੀਂ 3 ਹਜ਼ਾਰ 726 ਭਾਰਤੀਆਂ ਨੂੰ ਭਾਰਤ ਵਾਪਸ ਲਿਆਂਦਾ ਗਿਆ। ਇਸ ਦੇ ਨਾਲ ਹੀ, ਭਾਰਤੀ ਹਵਾਈ ਸੈਨਾ ਦੇ ਬੁਲਾਰੇ ਨੇ ਕਿਹਾ ਹੈ ਕਿ ਭਾਰਤੀ ਹਵਾਈ ਸੈਨਾ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਯੂਕਰੇਨ ਦੇ ਆਸ-ਪਾਸ ਵੱਖ-ਵੱਖ ਥਾਵਾਂ ‘ਤੇ ਤਿੰਨ ਹੋਰ ਉਡਾਣਾਂ ਚਲਾ ਰਹੀ ਹੈ।

Leave a Comment

Your email address will not be published.

You may also like

Skip to toolbar