ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਪੋਲੈਂਡ ਲਈ ਰਵਾਨਾ ਹੋ ਗਏ ਹਨ। ਰੂਸ – ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੇ ਵਿਚਕਾਰ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਬੱਚਿਆਂ ਤੇ ਭਾਰਤੀਆਂ ਦੀ ਮਦਦ ਲਈ ਪੋਲੈਂਡ ਗਏ ਹਨ। ਔਜਲਾ ਨੇ ਕਿਹਾ ਕਿ ਬੇਸ਼ੱਕ ਭਾਰਤ ਸਰਕਾਰ ਆਪਣੇ ਪੱਧਰ ‘ਤੇ ਕੰਮ ਕਰ ਰਹੀ ਹੈ, ਪਰ ਇਸ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਸਾਡੀ ਅੰਬੈਸੀ ਤੇ ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ ‘ਚ ਕਿਹਾ ਗਿਆ ਸੀ ਕਿ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਜਾ ਸਕਦੇ ਹੋ।
ਮੈਂ ਹੰਗਰੀ, ਪੋਲੈਂਡ ਅਤੇ ਰੋਮਾਨੀਆ ਵਿੱਚ ਵਸਦੇ ਭਾਰਤੀ ਭਾਈਚਾਰੇ, ਸਿੱਖ ਭਾਈਚਾਰੇ ਅਤੇ ਪੰਜਾਬੀ ਭਾਈਚਾਰੇ ਨਾਲ ਗੱਲ ਕਰ ਰਿਹਾ ਹਾਂ ਤਾਂ ਜੋ ਬੱਚਿਆਂ ਦੀ ਮਦਦ ਕਰਨ। ਇਸ ਲਈ ਮੈਂ ਖੁਦ ਪੋਲੈਂਡ ਜਾ ਰਿਹਾ ਹਾਂ ਅਤੇ ਉੱਥੇ ਸਥਾਨਕ ਟਰਾਂਸਪੋਰਟ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਾਂਗਾ ਤਾਂ ਜੋ ਬੱਚਿਆਂ ਨੂੰ ਬਚਾਇਆ ਜਾ ਸਕੇ।
ਰੂਸ-ਯੂਕਰੇਨ ਯੁੱਧ ਦਾ ਅੱਜ ਨੌਵਾਂ ਦਿਨ ਹੈ। ਰੂਸ ਵੱਲੋਂ ਯੂਕਰੇਨ ‘ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਪਰ ਯੂਕਰੇਨ ਰੂਸ ਸਾਹਮਣੇ ਝੁਕਣ ਨੂੰ ਤਿਆਰ ਨਹੀਂ ਹੈ। ਇਸ ਦੌਰਾਨ ਯੂਕਰੇਨ ਦੀ ਫੌਜ ਨੇ ਡ੍ਰੋਨ ਨਾਲ ਰੂਸ ਦਾ ਮਿਜ਼ਾਇਲ ਸਿਸਟਮ ਉਡਾ ਦਿੱਤਾ ਹੈ।