Latest ਦੇਸ਼ ਪੰਜਾਬ ਲਾਈਫ ਸਟਾਇਲ

ਜਾਣੋ ਹੋਟਲ ਤੇ ਰੈਸਟੋਰੈਂਟ ਵੱਲੋਂ ਸਰਵਿਸ ਚਾਰਜ ਲਗਾਉਣ ਦੀ ਸ਼ਿਕਾਇਤ ਕਰਨ ਦਾ ਪੂਰਾ ਪ੍ਰੋਸੈਸ

ਖਪਤਕਾਰ ਮਾਮਲਿਆਂ, ਖੁਰਾਕ ਤੇ ਜਨਤਕ ਵੰਡ ਮੰਤਰਾਲੇ ਨੇ ਹਾਲ ਹੀ ‘ਚ ਹੋਟਲਾਂ ਤੇ ਰੈਸਟੋਰੈਂਟਾਂ ਨੂੰ ਖਪਤਕਾਰਾਂ ਦੇ ਬਿੱਲ ‘ਤੇ ਸਰਵਿਸ ਚਾਰਜ ਲਗਾਉਣ ਤੋਂ ਇਨਕਾਰ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਖਪਤਕਾਰ ਨੂੰ ਲੱਗੇ ਕਿ ਕੋਈ ਹੋਟਲ ਜਾਂ ਰੈਸਟੋਰੈਂਟ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰ ਕੇ ਸਰਵਿਸ ਚਾਰਜ ਲਗਾ ਰਿਹਾ ਹੈ ਤਾਂ ਖਪਤਕਾਰ ਸਬੰਧਤ ਹੋਟਲ ਜਾਂ ਰੈਸਟੋਰੈਂਟ ਨੂੰ ਬਿੱਲ ਦੀ ਰਕਮ ‘ਚੋਂ ਫੀਸ ਕੱਟਣ ਲਈ ਬੇਨਤੀ ਕਰ ਸਕਦਾ ਹੈ। ਜੇਕਰ ਰੈਸਟੋਰੈਂਟ ਬਿਲ ‘ਚੋਂ ਸਰਵਿਸ ਚਾਰਜ ਕੱਟਣ ਤੋਂ ਇਨਕਾਰ ਕਰਦਾ ਹੈ ਤਾਂ ਖਪਤਕਾਰ ਰੈਸਟੋਰੈਂਟ ਜਾਂ ਹੋਟਲ ਦੇ ਖਿਲਾਫ 1915 ‘ਤੇ ਕਾਲ ਕਰ ਕੇ ਜਾਂ NCH ਮੋਬਾਈਲ ਐਪ ਰਾਹੀਂ ਸ਼ਿਕਾਇਤ ਦਰਜ ਕਰਵਾ ਸਕਦਾ ਹੈ।

ਖਪਤਕਾਰ ਅਣਉੱਚਿਤ ਵਪਾਰ ਵਿਹਾਰ ਖਿਲਾਫ ਕੰਜ਼ਿਊਮਰ ਕਮਿਸ਼ਨ ਕੋਲ ਸ਼ਿਕਾਇਤ ਵੀ ਦਰਜ ਕਰ ਸਕਦਾ ਹੈ। ਇਸ ਦੇ ਤੁਰੰਤ ਨਿਪਟਾਰੇ ਲਈ ਈ-ਦਾਖ਼ਿਲ ਪੋਰਟਲ www.edaakhil.nic.in ਜ਼ਰੀਏ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਖਪਤਕਾਰ ਸੀਸੀਪੀਏ ਵੱਲੋਂ ਜਾਂਚ ਤੇ ਉਸ ਤੋਂ ਬਾਅਦ ਦੀ ਕਾਰਵਾਈ ਲਈ ਸੰਬੰਧਤ ਜ਼ਿਲ੍ਹੇ ਦੇ ਜ਼ਿਲ੍ਹਾ ਕੁਲੈਕਟਰ ਨੂੰ ਸ਼ਿਕਾਇਤ ਕਰ ਸਕਦਾ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਸ਼ਿਕਾਇਤ ਸੀਸੀਪੀਏ ਨੂੰ com-ccpa@nic.in ‘ਤੇ ਈ-ਮੇਲ ਰਾਹੀਂ ਵੀ ਭੇਜੀ ਜਾ ਸਕਦੀ ਹੈ।

Leave a Comment

Your email address will not be published.

You may also like

Skip to toolbar