Latest ਅਪਰਾਧ ਦੇਸ਼ ਪੰਜਾਬ ਰਾਜਨੀਤਿਕ

ਹਰਿਆਣਾ ਪੁਲਿਸ ਦੀ ਵੱਡੀ ਕਾਰਵਾਈ, ਲਾਰੈਂਸ ਬਿਸ਼ਨੋਈ ਗੈਂਗ ਦੇ 5 ਗੁਰਗਿਆਂ ਨੂੰ ਕੀਤਾ ਗ੍ਰਿਫਤਾਰ

ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ 5 ਗੁਰਗਿਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਵਿਚ ਮੂਸੇਵਾਲਾ ਹੱਤਿਆਕਾਂਡ ਵਿਚ ਗ੍ਰਿਫਤਾਰ ਟੀਨੂ ਭਿਵਾਨੀ ਦਾ ਛੋਟਾ ਭਰਾ ਤੇ ਦੱਖਣੀ ਹਰਿਆਣਾ ਵਿਚ ਬਿਸ਼ਨੋਈ ਗੈਂਗ ਦੇ ਡਰੱਗ ਦਾ ਕਾਰੋਬਾਰ ਸੰਭਾਲਣ ਵਾਲਾ ਚਿਰਾਗ ਵੀ ਸ਼ਾਮਲ ਹੈ।

ਚਿਰਾਗ ਤੋਂ ਇਲਾਵਾ ਮਸ਼ਹੂਰ ਕਾਰ ਚੋਰ ਮਨੋਜ ਬੱਕਰਵਾਲਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ ਰਾਜਸਥਾਨ ਦੇ ਬਾੜਮੇਰ ਦਾ ਰਹਿਣ ਵਾਲਾ ਬਦਮਾਸ਼ ਪ੍ਰਕਾਸ਼ ਬਾੜਮੇਰ, ਪਿਜੌਰ ਦਾ ਰਹਿਣ ਵਾਲਾ ਅਮਿਤ, ਜ਼ੀਰਕਪੁਰ ਵਾਸੀ ਸੰਜੇ ਸ਼ਾਮਲ ਹੈ।

Leave a Comment

Your email address will not be published.

You may also like

Skip to toolbar