Latest ਦੇਸ਼ ਪੰਜਾਬ ਮਨੋਰੰਜਨ

ਭਾਰਤੀ ਸਿੰਘ ਨੇ ਕਰ ਦਿੱਤੀ ਬੇਟੇ ਦੀ ਮੂੰਹ ਦਿਖਾਈ, ਮਿੰਟਾਂ `ਚ ਫ਼ੋਟੋ `ਤੇ ਆਏ ਲੱਖਾਂ ਲਾਈਕ ਤੇ ਕਮੈਂਟ

ਕਾਮੇਡੀ ਕੁਈਨ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਜੋੜਿਆਂ ‘ਚੋਂ ਇਕ ਹਨ। ਹਰਸ਼ ਅਤੇ ਭਾਰਤੀ ਦੇ ਵਿਚਾਲੇ ਦਾ ਪਿਆਰ ਹੀ ਨਹੀਂ ਸਗੋਂ ਜੋੜੇ ਦੀ ਕਾਮਿਕ ਟਾਈਮਿੰਗ ਵੀ ਪ੍ਰਸ਼ੰਸਕਾਂ ਵਲੋਂ ਖ਼ੂਬ ਪਸੰਦ ਕੀਤੀ ਜਾਂਦੀ ਹੈ। ਦੋ ਮਹੀਨੇ ਪਹਿਲਾਂ ਭਾਵ ਅਪ੍ਰੈਲ ‘ਚ ਜੋੜੇ ਦੇ ਘਰ ਇਕ ਪਿਆਰੇ ਜਿਹੇ ਪੁੱਤਰ ਦੀ ਕਿਲਕਾਰੀ ਗੂੰਜੀ। ਭਾਰਤੀ ਆਪਣੇ ਨੰਨ੍ਹੇ ਸ਼ਹਿਜ਼ਾਦੇ ਨੂੰ ਗੋਲੂ ਨਾਂ ਨਾਲ ਬੁਲਾਉਂਦੀ ਹੈ। ਹਾਲਾਂਕਿ ਉਸ ਦਾ ਅਸਲੀ ਨਾਂ ਲਕਸ਼ ਲਿੰਬਾਚੀਆ ਹੈ। ਉਂਝ ਤਾਂ ਜੋੜਾ ਹਮੇਸ਼ਾ ਆਪਣੇ ਪੁੱਤਰ ਦੀ ਤਸਵੀਰ ਸਾਂਝੀ ਕਰਦਾ ਰਹਿੰਦਾ ਹੈ ਪਰ ਕਦੇ ਉਸ ਦਾ ਚਿਹਰਾ ਪ੍ਰਸ਼ੰਸਕਾਂ ਨਾਲ ਰੂ-ਬ-ਰੂ ਨਹੀਂ ਕਰਵਾਇਆ। 

ਪ੍ਰਸ਼ੰਸਕ ਉਸ ਦੇ ਪੁੱਤਰ ਦੀ ਇਕ ਝਲਕ ਪਾਉਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਪਰ ਆਖਿਰਕਾਰ ਲੰਬੇ ਸਮੇਂ ਬਾਅਦ ਪੂਰੇ ਭਾਰਤ ‘ਚ ਫੈਲੇ ਆਪਣੇ ਪ੍ਰਸ਼ੰਸਕਾਂ ਦੀ ਦਿਲ ਦੀ ਇੱਛਾ ਪੂਰੀ ਕਰਦੇ ਹੋਏ ਭਾਰਤੀ ਅਤੇ ਹਰਸ਼ ਨੇ ਆਪਣੇ ਪੁੱਤਰ ਦਾ ਚਿਹਰਾ ਦਿਖਾਇਆ ਹੈ।


ਹਰਸ਼ ਅਤੇ ਭਾਰਤੀ ਨੇ ਯੂ-ਟਿਊਬ ‘ਤੇ ਇਕ ਬਲਾਗ ਸਾਂਝਾ ਕਰਦੇ ਹੋਏ ਪੁੱਤਰ ਲਕਸ਼ ਦਾ ਚਿਹਰਾ ਲੋਕਾਂ ਨੂੰ ਦਿਖਾਇਆ। ਵੀਡੀਓ ਦੀ ਸ਼ੁਰੂਆਤ ‘ਚ ਭਾਰਤੀ ਸਿੰਘ ਕਹਿੰਦੀ ਹੈ-‘ਹਰਸ਼ ਨਹਾਉਣ ਗਿਆ ਹੈ…ਯਾਰ ਅੱਜ ਤੁਸੀਂ ਲੋਕ ਗੋਲਾ ਦੇਖ ਲਓਗੇ। ਮੈਨੂੰ ਬਹੁਤ ਮੈਸੇਜ ਮਿਲੇ ਸਨ, ਬਹੁਤ ਤਾਅਨੇ ਵੀ ਮਿਲੇ ਸੀ ਪਰ ਅੱਜ ਆਖਿਰਕਾਰ ਤੁਸੀਂ ਗੋਲਾ ਨੂੰ ਦੇਖ ਲਓਗੇ। ਉਂਝ ਤਾਂ ਬਰਥਡੇਅ ਦੇ ਬਲਾਗ ‘ਤੇ ਹੀ ਦਿਖਾ ਦੇਣਾ ਚਾਹੀਦਾ ਸੀ ਪਰ ਬਾਹਰ ਗਏ ਸੀ ਤਾਂ ਚੰਗੀ ਤਰ੍ਹਾਂ ਨਹੀਂ ਹੋ ਪਾਉਂਦਾ।

Leave a Comment

Your email address will not be published.

You may also like

Skip to toolbar