
ਸੋਸ਼ਲ ਮੀਡੀਆ ‘ਤੇ ਜਾਰੀ ਵੀਡੀਓ ਵਿਚ ਉਸਨੇ ਕਿਹਾ ਹੈ ਕਿ ‘ਮੇਰਾ ਨਾਮ ਸਿੱਧੂ ਮੂਸੇਵਾਲੇ ਦੇ ਕਤਲ ਦੇ ਨਾਲ ਜੋੜਿਆ ਗਿਆ ਅਸੀਂ ਪਹਿਲਾ ਵੀ ਕਬੂਲਿਆ ਸੀ ਤੇ ਹੁਣ ਵੀ ਅਸੀਂ ਕਬੂਲਦੇ ਹਾਂ। ਉਸਨੇ ਇਹ ਵੀ ਕਿਹਾ ਹੈ ਕਿ ਇਹ ਕੰਮ ਅਸੀਂ ਹੀ ਕਰਵਾਇਆ ਹੈ । ਇਸ ਗੱਲ ਦਾ ਸਾਨੂੰ ਕੋਈ ਵੀ ਅਫਸੋਸ ਨਹੀਂ ਹੈ । ਇਹ ਸਮੇ ਦੀ ਮੰਗ ਸੀ ਤੇ ਅਸੀਂ ਆਪਣੇ ਭਰਾ ਦਾ ਬਦਲਾ ਲਿਆ ਹੈ। ਸਾਡੇ ਦੋ ਭਰਾਵਾਂ ਦੇ ਕਤਲ ਵਿਚ ਇਸਦਾ ਸਿਧੇ ਤੇ ਅਸਿੱਧੇ ਤੌਰ ‘ਤੇ ਹੱਥ ਸੀ । ਇਸਨੇ ਸਾਡੇ ਭਰਾਵਾਂ ਦਾ ਨੁਕਸਾਨ ਕੀਤਾ ਹੈ , ਇਸੇ ਕਰਕੇ ਅਸੀਂ ਇਸਨੂੰ ਮਾਰਿਆ ਹੈ । ਇਸਨੇ ਆਪਣੇ ਗਾਣਿਆਂ ਵਾਲੇ ਅਕਸ ਨੂੰ ਸੱਚ ਕਰਨ ਦੇ ਲਈ ਉਹ ਚੀਜ਼ ਕੀਤੀਆਂ ਜਾ ਉਹ ਗੱਲਾਂ ਕੀਤੀਆਂ ਜੋ ਕਿ ਭੁਲਣ ਯੋਗ ਨਹੀਂ ਸੀ , ਜਿਹਨਾਂ ਦੀ ਸਜ਼ਾ ਦੇਣੀ ਬਣਦੀ ਸੀ । ਅਸੀਂ ਕਾਨੂੰਨ ਤੋਂ ਇਨਸਾਫ਼ ਦੀ ਉਡੀਕ ਵੀ ਕੀਤੀ ਕਿ ਇਸਨੂੰ ਸਜ਼ਾ ਦਿੱਤੀ ਜਾਵੇ , ਤੇ ਉਸਨੂੰ ਕੋਈ ਵੀ ਸਜ਼ਾ ਨਹੀਂ ਦਿਤੀ ਗਈ , ਜਿਸ ਤੋ ਬਾਅਦ ਅਸੀਂ ਇਹ ਕਦਮ ਚੁਕਿਆ । ਗੋਲਡੀ ਬਰਾੜ ਨੇ ਇਹ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਨੂੰ ਕੋਈ ਆ ਕੇ ਚੰਗਾ ਕਹੇ ਸਾਨੂੰ ਲੋਕ ਪਹਿਲਾ ਵੀ ਮਾੜਾ ਕਹਿੰਦੇ ਸੀ , ਹੁਣ ਵੀ ਮਾੜਾ ਕਹਿੰਦੇ ਰਹਿਣਗੇ ,ਤੇ ਓਹਨਾ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਸਿੱਧੂ ਨਾਲ ਸਮਝੌਤਾ ਕਰਨ ਦੀ ਕੋਸ਼ਿਸ ਕੀਤੀ ਪਰ ਅਸੀਂ ਇਸਨੂੰ ਇਹ ਸਜ਼ਾ ਦੇਣੀ ਸੀ , ਕਿਉਕਿ ਕਾਨੂੰਨ ਨੇ ਸਾਨੂੰ ਇਨਸਾਫ ਨਹੀਂ ਦਿੱਤਾ । ਆਮ ਲੋਕਾਂ ਲਈ ਇਨਸਾਫ ਹੈ ਪਰ ਸਾਡੇ ਕੋਲ ਜੋ ਰਸਤਾ ਸੀ , ਇਸ ਲ਼ਈ ਅਸੀਂ ਓਹੀ ਕੀਤਾ ਜੋ ਸਾਨੂੰ ਕਰਨਾ ਚਾਹੀਦਾ ਸੀ । ਦੱਸ ਦਈਏ ਇਹ ਵੀਡੀਓ ਦੇ ਸ਼ੁਰੂਆਤ ਉਹ ਕਹਿੰਦਾ ਨਜ਼ਰ ਆਉਂਦਾ ਹੈ ਕਿ ਮੈਂ ਮੁਕਤਸਰ ਦਾ ਰਹਿਣ ਵਾਲਾ ਹਾਂ ਸਤਿੰਦਰਜੀਤ ਮੇਰਾ ਨਾਮ ਤੇ ਤੁਸੀ ਵੀ ਗੋਲਡੀ ਬਰਾੜ ਦੇ ਨਾਮ ਤੋਂ ਜਾਣਦੇ ਹੋ , ਤੇ ਮੇਰਾ ਨਾਮ ਸਿੱਧੂ ਮੂਸੇਵਾਲੇ ਦੇ ਕਤਲ ਦੇ ਨਾਲ ਜੋੜਿਆ ਜਾ ਰਿਹਾ ਹੈ , ਅਸੀਂ ਪਹਿਲਾ ਵੀ ਜਿੰਮੇਵਾਰੀ ਲਈ ਸੀ ਤੇ ਹੁਣ ਵੀ ਲੈਂਦੇ ਆ , ਉਸਨੇ ਇਹ ਵੀ ਗੱਲ ਕਬੂਲੀ ਹੈ ਕਿ ਸਿੱਧੂ ਨੇ ਗੈਂਗਸਟਰਾਂ ਦੀਆ ਮਿੰਟਾ ਕੀਤੀਆਂ ਸੀ ਤੇ ਸਾਨੂੰ ਸਿੱਧੂ ਨੇ 2 ਕਰੋੜ ਦਾ ਆਫ਼ਰ ਵੀ ਦਿੱਤੀ ਸੀ ।