Latest ਪੰਜਾਬ

ਸੀਬੀਐੱਸਈ ਦੇ 12ਵੀਂ ਦੇ ਨਤੀਜੇ ‘ਚ ਲੜਕੀਆਂ ਨੇ ਬਾਜ਼ੀ ਮਾਰੀ, ਪੜ੍ਹੋ ਕਿੰਨੇ ਫ਼ੀਸਦੀ ਰਿਹਾ ਨਤੀਜਾ

ਲਾਈਵ ਪੰਜਾਬੀ ਟੀਵੀ ਬਿਊਰੋ, ਨਵੀਂ ਦਿੱਲੀ: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ 12ਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਜਿਸ ਵਿਚ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 94.54 ਫੀਸਦੀ ਰਹੀ ਅਤੇ ਲੜਕਿਆ ਦੀ ਪਾਸ ਪ੍ਰਤੀਸ਼ਤਤਾ 91.25 ਫੀਸਦੀ ਰਹੀ ਹੈ।
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ ਸੀਨੀਅਰ ਸੈਕੰਡਰੀ ਨਤੀਜੇ 2022 ਦੇ ਸਬੰਧ ‘ਚ ਜਾਰੀ ਅਧਿਕਾਰਤ ਰਿਲੀਜ਼ ਅਨੁਸਾਰ ਇਸ ਸਾਲ 12ਵੀਂ ਦੀ ਪ੍ਰੀਖਿਆ ‘ਚ 92.71 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ। ਜਦੋਂਕਿ ਪਿਛਲੇ ਸਾਲ 99.37 ਫ਼ੀਸਦੀ ਵਿਦਿਆਰਥੀ ਸਫਲ ਐਲਾਨੇ ਗਏ ਸਨ। ਹਾਲਾਂਕਿ, ਪਿਛਲੇ ਸਾਲ ਵਿਕਲਪਿਕ ਮੁਲਾਂਕਣ ਵਿਧੀ ਰਾਹੀਂ ਨਤੀਜੇ ਐਲਾਨੇ ਗਏ ਸਨ। ਇਸ ਦੇ ਨਾਲ ਹੀ ਸਾਲ 2020 ਵਿੱਚ ਪਾਸ ਪ੍ਰਤੀਸ਼ਤਤਾ 88.78 ਫ਼ੀਸਦੀ ਰਹੀ ਅਤੇ ਸਾਲ 2019 ਵਿੱਚ 83.40 ਫ਼ੀਸਦੀ ਵਿਦਿਆਰਥੀ ਪਾਸ ਹੋਏ ਸਨ।

Leave a Comment

Your email address will not be published.

You may also like

Skip to toolbar