ਲਾਈਵ ਪੰਜਾਬੀ ਟੀਵੀ ਬਿਊਰੋ: ਬੀਤੇ ਦਿਨ ਦਿੱਲੀ ‘ਚ ਸੋਨਾ 478 ਰੁਪਏ ਡਿੱਗ ਕੇ 49,830 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ। ਇਸ ਨਾਲ ਚਾਂਦੀ ਦੀ ਕੀਮਤ 1,265 ਰੁਪਏ ਦੀ ਗਿਰਾਵਟ ਨਾਲ 54,351 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ। ਪਿਛਲੇ ਕਾਰੋਬਾਰੀ ਦਿਨ ਬੁੱਧਵਾਰ ਨੂੰ ਕੀਮਤੀ ਪੀਲੀ ਧਾਤੂ 50,308 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਈ ਸੀ। ਕੌਮਾਂਤਰੀ ਬਾਜ਼ਾਰ ‘ਚ ਸੋਨਾ 1,689 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰ ਰਿਹਾ ਸੀ।
ਜੇਕਰ ਤੁਸੀਂ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਇਕ ਵਧੀਆ ਮੌਕਾ ਹੈ। ਲੰਬੇ ਸਮੇਂ ਬਾਅਦ ਸੋਨੇ ਦੀ ਕੀਮਤ 50,000 ਦੇ ਪੱਧਰ ਤੋਂ ਹੇਠਾਂ ਆ ਗਈ ਹੈ। ਵਿਸ਼ਵ ਪੱਧਰ ‘ਤੇ ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਦੇ ਵਿਚਕਾਰ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਸੋਨਾ 478 ਰੁਪਏ ਡਿੱਗ ਕੇ 49,830 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ।
ਪਿਛਲੇ ਕਾਰੋਬਾਰੀ ਦਿਨ ਬੁੱਧਵਾਰ ਨੂੰ ਕੀਮਤੀ ਪੀਲੀ ਧਾਤੂ 50,308 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਈ ਸੀ। ਕੌਮਾਂਤਰੀ ਬਾਜ਼ਾਰ ‘ਚ ਸੋਨਾ 1,689 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰ ਰਿਹਾ ਸੀ। ਐਚਡੀਐਫਸੀ ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਵਸਤੂ) ਤਪਨ ਪਟੇਲ ਦੇ ਅਨੁਸਾਰ, ਡਾਲਰ ਦੀ ਮਜ਼ਬੂਤੀ ਅਤੇ ਇਕੁਇਟੀ ਸੂਚਕਾਂਕ ਵਿੱਚ ਵਾਧੇ ਦੇ ਕਾਰਨ ਪਿਛਲੇ ਸੈਸ਼ਨ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਵਿਕਰੀ ਹੋਈ।
Gold Silver Price : ਸੋਨੇ ਦੀ ਕੀਮਤ ‘ਚ ਭਾਰੀ ਗਿਰਾਵਟ, ਚਾਂਦੀ ਦੀ ਚਮਕ ਵੀ ਫਿੱਕੀ, ਦੇਖੋ ਤਾਜ਼ਾ ਰੇਟ
