ਲਾਈਵ ਪੰਜਾਬੀ ਟੀਵੀ ਬਿਊਰੋ, ਕੁਲਵਿੰਦਰ ਮਾਹੀ : ਪੰਜਾਬ ਪੁਲਿਸ ਇਕ ਹੋਰ ਵੱਡੇ ਆਪ੍ਰੇਸ਼ਨ ਦੀ ਤਿਆਰੀ ‘ਚ ਹੈ। ਪੁਲਿਸ ਨੂੰ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਫਰਾਰ ਸ਼ੂਟਰ ਦੀਪਕ ਮੁੰਡੀ ਬਾਰੇ ਵੱਡੀ ਲੀਡ ਮਿਲੀ ਹੈ। ਜਾਂਚ ਵਿਚ ਨਵੀਂ ਗੱਲ ਸਾਹਮਣੇ ਆਈ ਹੈ ਕਿ ਦੀਪਕ ਮੁੰਡੀ ਤਰਨਤਾਰਨ ‘ਚ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਉਰਫ਼ ਕੁੱਸਾ ਨਾਲ ਸੀ। ਉਹ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਇਹਨਾਂ ਦੇ ਨਾਲ ਸੀ। ਇੰਨਾ ਹੀ ਨਹੀਂ ਬਲਕਿ ਜੱਗੂ ਭਗਵਾਨਪੁਰੀਆ ਗੈਂਗ ਦੇ ਦੋ ਹੋਰ ਗੈਂਗਸਟਰ ਵੀ ਨਾਲ ਸੀ। ਦੀਪਕ ਮੁੰਡੀ ਤਰਨਤਾਰਨ ਤੋਂ ਹੀ ਵੱਖ ਹੋਇਆ ਸੀ। ਪੁਲਿਸ ਨੂੰ ਹੁਣ ਸ਼ੂਟਰ ਦੀਪਕ ਮੁੰਡੀ ਦੀ ਤਲਾਸ਼ ਵਿੱਚ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕਰ ਰਹੀ ਹੈ। ਮੂਸੇਵਾਲਾ ਕਤਲਕਾਂਡ ‘ਚ ਹੁਣ ਤੱਕ 3 ਗੈਂਗਸਟਰ ਗ੍ਰਿਫ਼ਤਾਰ ਹੋ ਚੁੱਕੇ ਨੇ ਅਤੇ ਦੋ ਸ਼ੂਟਰਾਂ ਦਾ ਐਨਕਾਊਂਟਰ ਹੋ ਚੁੱਕਿਆ ਹੈ।
ਮੂਸੇਵਾਲਾ ਕਤਲਕਾਂਡ ਵਿੱਚ ਬੋਲੈਰੋ ਅਤੇ ਕੋਰੋਲਾ ਮਡਿਊਲ ਦੀ ਵਰਤੋਂ ਕੀਤੀ ਗਈ ਸੀ। ਦੀਪਕ ਮੁੰਡੀ ਬੋਲੈਰੋ ਮਡਿਊਲ ਦਾ ਹਿੱਸਾ ਸੀ, ਜਿਸ ਦੀ ਅਗਵਾਈ ਹਰਿਆਣਾ ਦੇ ਸ਼ਾਰਪ ਸ਼ੂਟਰ ਪ੍ਰਿਅਵ੍ਰਤ ਫੌਜੀ ਨੇ ਕੀਤੀ, ਅੰਕਿਤ ਸਿਰਸਾ ਅਤੇ ਕਸ਼ਿਸ਼ ਵੀ ਉਨ੍ਹਾਂ ਦੇ ਨਾਲ ਸਨ। ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਚਾਰੇ ਗੁਜਰਾਤ ਭੱਜ ਗਏ ਸਨ। ਸਿਰਸਾ ਨੂੰ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਹਾਲਾਂਕਿ ਉਦੋਂ ਤੱਕ ਮੁੰਡੀ ਉਸ ਨੂੰ ਵੀ ਛੱਡ ਚੁੱਕਾ ਸੀ। ਐਨਕਾਉਂਟਰ ਵਿੱਚ ਢੇਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦੋਵੇਂ ਦੋਵੇਂ ਕਰੋਲਾ ਗੈਂਗ ਦਾ ਹਿੱਸਾ ਸਨ।ਪੁਲਿਸ ਨੇ ਛੇ ਸ਼ੂਟਰਾਂ ਦੀ ਸ਼ਨਾਖਤ ਕੀਤੀ ਹੈ ਅਤੇ ਕਿਹਾ ਹੈ ਕਿ ਸ਼ੂਟਰਾਂ ਦੇ ਦੋ ਮਾਡਿਊਲ ਇਸ ਕਤਲ ਵਿੱਚ ਸ਼ਾਮਲ ਸਨ, ਜੋ ਸਿੱਧੇ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਸਨ। ਪ੍ਰਿਅਵਰਤ ਉਰਫ ਫੌਜੀ ਦੀ ਅਗਵਾਈ ਵਾਲੇ ਹਰਿਆਣਾ ਮਾਡਿਊਲ ਵਿੱਚ ਕਸ਼ਿਸ਼ ਉਰਫ਼ ਕੁਲਦੀਪ, ਅੰਕਿਤ ਸਿਰਸਾ ਅਤੇ ਦੀਪਕ ਉਰਫ਼ ਮੁੰਡੀ ਸ਼ਾਮਲ ਸਨ। ਜਦੋਂ ਕਿ ਮੰਨੂੰ ਅਤੇ ਰੂਪਾ ਪੰਜਾਬ ਮਾਡਿਊਲ ਦਾ ਹਿੱਸਾ ਸਨ। ਦਿੱਲੀ ਪੁਲਿਸ ਨੇ ਪ੍ਰਿਅਵਰਤ, ਅੰਕਿਤ ਅਤੇ ਕਸ਼ਿਸ਼ ਨੂੰ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ਛੇਵਾਂ ਸ਼ੂਟਰ ਮੁੰਡੀ ਅਜੇ ਫਰਾਰ ਹੈ।
ਰਿਪੋਰਟ ਮੁਤਾਬਿਕ ਐਸਆਈਟੀ ਮੈਂਬਰ ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਕਿਹਾ ਕਿ ਭਿਵਾਨੀ ਦਾ ਦੀਪਕ ਉਰਫ਼ ਮੁੰਡੀ ਫਰਾਰ ਹੈ ਅਤੇ ਮਾਨਸਾ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਦੁਆਰਾ ਉਸਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। “ਸਾਨੂੰ ਛੇਵੇਂ ਸ਼ੂਟਰ ਦੇ ਠਿਕਾਣੇ ‘ਤੇ ਮਜ਼ਬੂਤ ਲੀਡ ਮਿਲੀ ਹੈ ਅਤੇ ਪੁਲਿਸ ਟੀਮਾਂ ਇਸ ‘ਤੇ ਕੰਮ ਕਰ ਰਹੀਆਂ ਹਨ। ਅਸੀਂ ਬਹੁਤ ਨੇੜੇ ਹਾਂ ਪਰ ਜਾਂਚ ਦੇ ਇਸ ਬਿੰਦੂ ‘ਤੇ ਵੇਰਵੇ ਸਾਂਝੇ ਨਹੀਂ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ‘ਪੰਜਾਬ ਦੇ ਮਾਡਿਊਲ ਸ਼ੂਟਰਾਂ ਮੰਨੂੰ ਅਤੇ ਰੂਪਾ ਨੂੰ ਟਰੇਸ ਕਰਨ ਵਿੱਚ ਮਾਨਸਾ ਪੁਲਿਸ ਨੇ ਹੀ ਲੀਡ ਹਾਸਲ ਕੀਤੀ ਸੀ ” ਹੁਣ ਸਾਫ ਹੈ ਕਿ ਪੰਜਾਬ ਵਿਚ ਕਿਸੀ ਵੀ ਵੇਲੇ ਦੀਪਕ ਮੁੰਡੀ ਸੰਬੰਧੀ ਕੋਈ ਵੱਡੀ ਖਬਰ ਮਿਲ ਸਕਦੀ ਹੈ।ਜੇ ਉਹ ਕੁਝ ਦਿਨ ਪਹਿਲਾਂ ਹੀ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਕੁੱਸਾ ਤੋਂ ਵੱਖ ਹੋਇਆ ਹੈ ਤਾਂ ਉਹ ਯਕੀਂਨਨ ਪੰਜਾਬ ਵਿਚ ਹੀ ਹੋਵੇਗਾ ਤੇ ਉਸ ਦਾ ਬੱਚ ਕੇ ਨਿਕਲ ਪਾਉਣਾ ਨਾ ਮੁਮਕਿਨ ਹੈ।
ਪੰਜਾਬ ‘ਚ ਹੀ ਘੁੰਮ ਰਿਹਾ ਮੂਸੇਵਾਲਾ ਦਾ ਆਖਰੀ ਕਾਤਲ ਦੀਪਕ ਮੁੰਡੀ! ਇਕ ਹੋਰ ਵੱਡੇ ਆਪ੍ਰੇਸ਼ਨ ਦੀ ਤਿਆਰੀ ‘ਚ ਪੰਜਾਬ ਪੁਲਿਸ
