Latest ਖੇਤੀਬਾੜੀ ਪੰਜਾਬ ਰਾਜਨੀਤਿਕ

ਕਿਸਾਨਾਂ ਨੇ ਸਰਕਾਰ ਸਾਹਮਣੇ 56 ਮੰਗਾਂ ਰੱਖੀਆਂ, ਧਾਲੀਵਾਲ ਨੇ ਕਿਹਾ- ਹਰ ਮਹੀਨੇ ਮੀਟਿੰਗ ਰਾਹੀਂ 10-10 ਕਰਕੇ ਮੰਗਾ ਹੋਣਗੀਆਂ ਪੂਰੀਆਂ

ਲਾਈਵ ਪੰਜਾਬੀ ਟੀਵੀ ਬਿਊਰੋ, ਚੰਡੀਗੜ੍ਹ: ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਅੱਜ ਕੈਬਨਿਟ ਮੰਤਰੀ ਨਾਲ ਕੁਲਦੀਪ ਧਾਲੀਵਾਲ ਮੀਟਿੰਗ ਕੀਤੀ। ਮੀਟਿੰਗ ਮਗਰੋਂ ਕੁਲਦੀਪ ਧਾਲੀਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਹੋਈ ਹੈ ਤੇ ਅਜਿਹੀਆਂ ਮੀਟਿੰਗਾਂ ਲਗਾਤਾਰ ਹੋਣੀਆਂ ਚਾਹੀਦੀਆਂ ਹਨ।
ਧਾਲੀਵਾਲ ਨੇ ਕਿਹਾ ਕਿ ਕਿਸਾਨਾਂ ਨੇ ਸਰਕਾਰ ਸਾਹਮਣੇ 56 ਮੰਗਾਂ ਰੱਖੀਆਂ ਹਨ। ਹਰ ਮਹੀਨੇ ਕਿਸਾਨਾਂ ਨਾਲ ਮੀਟਿੰਗ ਹੋਇਆ ਕਰੇਗੀ ਤੇ 10-10 ਕਰਕੇ ਮੰਗਾ ਪੂਰੀਆਂ ਕਰਾਂਗੇ। ਉਨ੍ਹਾਂ ਕਿਹਾ ਕਿ ਸਹਿਕਾਰੀ ਮਿੱਲਾਂ ਦਾ ਜੋ ਬਕਾਇਆ ਹੈ, ਉਸ ਦੀ ਇਸੇ ਮਹੀਨੇ 100 ਕਰੋੜ ਦੀ ਕਿਸ਼ਤ ਜਾਰੀ ਕਰਾਂਗੇ। ਪ੍ਰਾਈਵੇਟ ਮਿਲ ਦਾ ਜੋ ਬਕਾਇਆ ਹੈ, ਉਹ ਸਾਡੀ ਸਰਕਾਰ ਦਵਾਏਗੀ। ਕਾਨੂੰਨੀ ਸਖਤੀ ਕਰਕੇ ਇਹ ਬਕਾਇਆ ਦਵਾਇਆ ਜਾਏਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਗੰਨੇ ਦੀ ਖੇਤੀ ਜ਼ਰੂਰੀ ਹੈ।

Leave a Comment

Your email address will not be published.

You may also like

Skip to toolbar