Latest ਖੇਤੀਬਾੜੀ ਪੰਜਾਬ ਰਾਜਨੀਤਿਕ

ਪੰਜਾਬ ਦੇ ਇਸ ਇਲਾਕੇ ‘ਚ ਟੁੱਟਿਆ ਆਰਜ਼ੀ ਬੰਨ੍ਹ, ਖੇਤਾਂ ‘ਚ ਪਾਣੀ ਭਰਨ ਨਾਲ 200 ਏਕੜ ਫਸਲ ਹੋਈ ਬਰਬਾਦ, ਸਰਕਾਰ ਨੂੰ ਲਾਈ ਗੁਹਾਰ

ਲਾਈਵ ਪੰਜਾਬੀ ਟੀਵੀ ਬਿਊਰੋ , ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਦੇ ਕਿਸਾਨਾਂ ਦੇ ਚਿਹਰੇ ‘ਤੇ ਉਸ ਸਮੇਂ ਨਾਮੋਸ਼ੀ ਛਾ ਗਈ। ਜਦੋਂ ਕਿਸਾਨਾਂ ਵੱਲੋਂ ਆਪਣੀ ਫਸਲ ਨੂੰ ਬਚਾਉਣ ਲਈ ਬਣਾਏ ਗਏ ਆਰਜ਼ੀ ਬੰਨ੍ਹ ਬੀਤੀ ਰਾਤ ਤੇਜ਼ ਪਾਣੀ ਦਾ ਵਹਾਅ ਹੋਣ ਕਾਰਨ ਟੁੱਟ ਗਿਆ ।
ਉਧਰ ਕਿਸਾਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਇਹ ਆਰਜ਼ੀ ਬੰਨ੍ਹ ਟੁੱਟਿਆ ਹੈ ।ਉਨ੍ਹਾਂ ਨੇ ਕਿਹਾ ਕਿ ਨਾ ਤਾਂ ਸਾਡੀ ਸਾਰ ਲੈਣ ਲਈ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਾ। ਨਾ ਹੀ ਕੋਈ ਸਰਕਾਰ ਦਾ ਨੁਮਾਇੰਦਾ । ਨਾ ਹੀ ਸਾਡਾ ਕੋਈ ਫੋਨ ਚੁੱਕ ਰਿਹਾ ਹੈ ।
ਉਨ੍ਹਾਂ ਨੇ ਕਿਹਾ ਕਿ ਆਰਜ਼ੀ ਬੰਨ੍ਹ ਟੁੱਟਣ ਦੇ ਕਾਰਨ ਸਾਡੀ ਸੈਂਕੜੇ ਏਕੜ ਫਸਲ, ਸਬਜ਼ੀਆਂ ਅਤੇ ਪਸ਼ੂਆਂ ਦਾ ਚਾਰਾ ਪਾਣੀ ਦੀ ਭੇਟ ਚੜ੍ਹ ਚੁੱਕਾ ਹੈ । ਇਸਦੇ ਨਾਲ ਕਈ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਵੀ ਇਸ ਪਾਣੀ ਦੀ ਹੇਠ ਦੱਬੇ ਗਏ ਹਨ । ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਸਾਡੀ ਸੁਣਵਾਈ ਕੀਤੀ ਜਾਵੇ ਅਤੇ ਸਾਨੂੰ ਫਸਲਾਂ ਦੀ ਗਿਰਦਾਵਰੀ ਕਰਕੇ ਮੁਆਵਜਾ ਦਿੱਤਾ ਜਾਵੇ ਅਤੇ ਸਾਡੇ ਪਰਿਵਾਰਾਂ ਤਕ ਡਾਕਟਰੀ ਸਹਾਇਤਾ ਪਹੁੰਚਾਈ ਜਾਵੇ । ਕਈ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਜ਼ਮੀਨ ਠੇਕੇ ਤੇ ਲੈ ਕੇ ਖੇਤ ਚ ਫ਼ਸਲਾਂ ਉਗਾਈਆਂ ਸਨ ।ਪਰੰਤੂ ਇਸ ਵਾਰ ਉਨ੍ਹਾਂ ਦੀ ਸਾਰੀ ਫਸਲ ਡੁੱਬਣ ਨਾਲ ਉਹ ਆਰਥਿਕ ਪੱਖੋਂ ਵੀ ਕਮਜ਼ੋਰ ਹੋਏ ਹਨ ਅਤੇ ਉਨ੍ਹਾਂ ਦਾ ਕਾਫੀ ਨੁਕਸਾਨ ਵੀ ਹੋਇਆ ਹੈ । ਕਿਸਾਨਾਂ ਵੱਲੋਂ ਵੱਢੀ ਹੋਈ ਮੱਕੀ ਦੀ ਫਸਲ ਖੇਤਾਂ ਵਿਚੋਂ ਬਾਹਰ ਕੱਢੀ ਜਾ ਰਹੀ ਸੀ ਅਤੇ ਉਸ ਡਾਹਢੇ ਰੱਬ ਅੱਗੇ ਫਰਿਆਦ ਲਗਾਈ ਜਾ ਰਹੀ ਸੀ ਕਿ ਸਾਡੀ ਵੀ ਕੋਈ ਸੁਣ ਲਵੇ ।

Leave a Comment

Your email address will not be published.

You may also like

Skip to toolbar