Latest ਦੇਸ਼ ਪੰਜਾਬ ਵਪਾਰ

LPG Price Reduded: LPG ਦੀਆਂ ਕੀਮਤਾਂ ‘ਚ ਹੋਈ ਕਟੌਤੀ, ਜਾਣੋ ਕਿੰਨੇ ਸਸਤੇ ਹੋਏ ਕਮਰਸ਼ੀਅਲ ਗੈਸ ਸਿਲੰਡਰ

ਲਾਈਵ ਪੰਜਾਬੀ ਟੀਵੀ ਬਿਊਰੋ : ਅਗਸਤ ਮਹੀਨੇ ਦੇ ਪਹਿਲੇ ਦਿਨ ਸੋਮਵਾਰ ਨੂੰ ਰਾਹਤ ਦੀ ਖਬਰ ਆਈ ਹੈ। 19 ਕਿਲੋ ਦਾ ਕਮਰਸ਼ੀਅਲ ਐਲਪੀਜੀ ਸਿਲੰਡਰ ਸਸਤਾ ਹੋ ਗਿਆ ਹੈ। LPG ਸਿਲੰਡਰ ਦੀ ਵਰਤੋਂ ਕਰਨ ਵਾਲੇ ਗਾਹਕਾਂ ਨੂੰ ਰਾਹਤ ਮਿਲੀ ਹੈ ਕਿਉਂਕਿ ਅੱਜ ਵਪਾਰਕ LPG ਸਿਲੰਡਰ (19 ਕਿਲੋ) ਦੀਆਂ ਕੀਮਤਾਂ ਘਟਾਈਆਂ ਗਈਆਂ ਹਨ। ਇੰਡੀਅਨ ਆਇਲ ਕਾਰਪੋਰੇਸ਼ਨ (IOC) ਨੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿਚ ਕਟੌਤੀ ਕੀਤੀ ਹੈ। ਇਸ ਤੋਂ ਬਾਅਦ ਦਿੱਲੀ ਵਿਚ ਐਲਪੀਜੀ ਸਿਲੰਡਰ ਦੀ ਕੀਮਤ 36 ਰੁਪਏ ਸਸਤਾ ਹੋ ਗਈ ਹੈ।
ਦਿੱਲੀ ਵਿਚ ਐੱਲਪੀਜੀ ਸਿਲੰਡਰ ਦੀ ਕੀਮਤ ਵਿੱਚ 36 ਰੁਪਏ ਦੀ ਕਟੌਤੀ ਤੋਂ ਬਾਅਦ ਇਹ 1976.50 ਰੁਪਏ ਪ੍ਰਤੀ ਸਿਲੰਡਰ ਹੋ ਗਿਆ ਹੈ। ਪਹਿਲਾਂ ਇਸ ਦੀ ਕੀਮਤ 2012.50 ਰੁਪਏ ਪ੍ਰਤੀ ਸਿਲੰਡਰ ਸੀ। ਇੰਡੀਅਨ ਆਇਲ ਕਾਰਪੋਰੇਸ਼ਨ ਯਾਨੀ IOC ਦੀ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ‘ਚ 36 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਹੈ। ਰੈਸਟੋਰੈਂਟ, ਹੋਟਲ, ਢਾਬਿਆਂ ਅਤੇ ਹੋਰ ਵਪਾਰਕ ਯੂਜ਼ਰਜ਼ ਨੂੰ 19 ਕਿਲੋਗ੍ਰਾਮ ਦਾ 36 ਰੁਪਏ ਪ੍ਰਤੀ ਸਿਲੰਡਰ ਸਸਤਾ ਹੋਣ ਦਾ ਮੁੱਖ ਫਾਇਦਾ ਮਿਲੇਗਾ। ਬਿਨਾਂ ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਅੱਜ ਨਾ ਤਾਂ ਮਹਿੰਗੀਆਂ ਹੋਈਆਂ ਹਨ ਅਤੇ ਨਾ ਹੀ ਸਸਤੀਆਂ ਹੋਈਆਂ ਹਨ। 14.2 ਕਿਲੋਗ੍ਰਾਮ ਦਾ ਘਰੇਲੂ ਰਸੋਈ ਗੈਸ ਸਿਲੰਡਰ 6 ਜੁਲਾਈ ਦੀ ਦਰ ਨਾਲ ਉਪਲਬਧ ਹੈ ਅਤੇ ਇਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

Leave a Comment

Your email address will not be published.

You may also like

Skip to toolbar