ਭੋਪਾਲ਼ ਸਿੰਘ, ਬਟਾਲਾ: ਭਾਜਪਾ ਦੇ ਲੀਡਰ ਫਤਿਹ ਜੰਗ ਬਾਜਵਾ ਵੱਲੋਂ ਬਟਾਲਾ ਵਿਖੇ ਭਾਜਪਾ ਦੇ ਦਫ਼ਤਰ ਵਿਚ ਕਾਂਗਰਸ ਅਤੇ ਹੋਰ ਪਾਰਟੀਆਂ ਨੂੰ ਛੱਡ ਕੇ ਆਏ ਨੌਜਵਾਨਾਂ ਨੂੰ ਭਾਜਪਾ ਵਿਚ ਸ਼ਾਮਿਲ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਭਾਜਪਾ ਨੂੰ ਜੁਆਇੰਨ ਕੀਤਾ।
ਇਸ ਦੌਰਾਨ ਬਾਜਵਾ ਨੇ ਕਿਹਾ ਕਿ ਅਸੀਂ ਕਿਸੇ ਨੂੰ ਜਬਰੀ ਭਾਜਪਾ ਜੁਆਇੰਨ ਨਹੀਂ ਕਰਵਾਉਂਦੇ ਲੋਕ ਭਾਜਪਾ ਦੀਆਂ ਨੀਤੀਆਂ ਦੇਖ ਕੇ ਭਾਜਪਾ ਜੁਆਇੰਨ ਕਰ ਰਹੇ ਹਨ। ਅਸੀਂ ਹਰ ਘਰ ਤਿਰੰਗਾ ਲਗਾ ਰਹੇ ਹਾਂ। ਅਸੀਂ ਆਪਣੇ ਭਾਜਪਾ ਦਫਤਰ ਤੋਂ 10 ਹਜ਼ਾਰ ਲੋਕਾਂ ਨੂੰ ਤਿਰੰਗਾ ਦਵਾਂਗੇ ਨਾਲ ਹੀ ਉਨ੍ਹਾਂ ਆਪ ਸਰਕਾਰ ‘ਤੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਨਕਲੀ ਹੈ ।ਪਹਿਲਾ ਆਪ ਨੇ ਹਿਮਾਚਲ ਅਤੇ ਹਰਿਆਣਾ ਦੇ ਲੋਕਾਂ ‘ਤੇ ਪ੍ਰਭਾਵ ਬਣਾਉਣ ਲਈ ਆਪਣਾ ਹੀ ਮੰਤਰੀ ਬਰਖਾਸਤ ਕਰ ਦਿੱਤਾ । ਹੁਣ ਆਪ ਹੀ ਉਸਨੂੰ ਨਾਲ ਬਿਠਾ ਕੇ ਮੀਟਿੰਗਾਂ ਕਰ ਰਹੇ ਤੇ ਕਾਂਗਰਸ ਜੋ ਮਹਿੰਗਾਈ ਖਿਲਾਫ਼ ਪ੍ਰਦਰਸ਼ਨ ਕਰ ਰਹੀ ਹੈ, ਉਹ ਉਨ੍ਹਾਂ ਦਾ ਹੱਕ ਹੈ ਪਰ ਮਹਿੰਗਾਈ ਕੇਵਲ ਭਾਰਤ ਵਿਚ ਨਹੀਂ, ਸਗੋਂ ਪੁਰੀ ਦੁਨੀਆਂ ਵਿਚ ਵਧੀ ਹੈ।
